ਟੋਕੀਓ : ਭਾਰਤ ਨੇ ਸ਼ਨੀਵਾਰ ਜਾਪਾਨ ਦੇ ਕਾਕਾਮਿਗਾਹਾਰਾ ਦੇ ਕਾਵਾਸਾਕੀ ਹੈਵੀ ਇੰਡਸਟਰੀਜ਼ ਹਾਕੀ ਸਟੇਡੀਅਮ ਵਿੱਚ ਪੁਰਸ਼ ਹਾਕੀ ਅੰਡਰ-18 ਏਸ਼ੀਆ ਕੱਪ 2026 ਦੇ ਫਾਈਨਲ ਵਿੱਚ ਜਾਪਾਨ ਨੂੰ 4-1 ਨਾਲ ਹਰਾ ਕੇ ਤੀਸਰੀ ਵਾਰ ਖਿਤਾਬ ‘ਤੇ ਕਬਜ਼ਾ ਕੀਤਾ ਤੇ ਸੋਨੇ ਦਾ ਤਗਮਾ ਹਾਸਲ ਕੀਤਾ। ਆਸ਼ੀਸ਼ ਪੂਰਤੀ ਨੇ ਹੈਟ੍ਰਿਕ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦ ਕਿ ਭਾਰਤੀ ਟੀਮ ਦੇ ਕਪਤਾਨ ਕੇਤਨ ਕੁਸ਼ਵਾਹਾ ਨੇ ਇਕ ਗੋਲ ਕੀਤਾ।
ਮੇਜ਼ਬਾਨ ਟੀਮ ਲਈ ਗਾਕੂ ਨੁਮਾਦਾ ਨੇ ਇੱਕੋ-ਇੱਕ ਗੋਲ ਕੀਤਾ। ਇਸ ਤੋਂ ਪਹਿਲਾਂ ਦਿਨੇ ਭਾਰਤੀ ਮਹਿਲਾ ਟੀਮ ਨੇ ਦੱਖਣੀ ਕੋਰੀਆ ਨੂੰ 3-0 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।




