ਆਨੰਦਪੁਰ ਸਾਹਿਬ ਹਾਈਡਲ ਨਹਿਰ ਓਵਰਫਲੋ

0
9

ਰੋਪੜ : ਜ਼ਿਲ੍ਹਾ ਰੋਪੜ ਦੇ ਭਾਨੂਪਲੀ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਦੇ ਵਾਸੀਆਂ ਨੂੰ ਚਿੰਤਾ ਹੋ ਗਈ ਜਦੋਂ ਭਾਨੂਪਲੀ ਸਾਈਫਨ ਨੇੜੇ ਆਨੰਦਪੁਰ ਸਾਹਿਬ ਹਾਈਡਲ ਨਹਿਰ ਦਾ ਇੱਕ ਹਿੱਸਾ ਓਵਰਫਲੋ ਹੋ ਗਿਆ। ਪੀ ਐੱਸ ਪੀ ਸੀ ਐੱਲ ਦੇ ਅਧਿਕਾਰੀਆਂ ਨੇ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਹੈ ਕਿ ਕਾਰਪੋਰੇਸ਼ਨ ਹਰ ਮਹੀਨੇ ਨਹਿਰ ਵਿੱਚੋਂ ਸੈਂਕੜੇ ਟਨ ਕੂੜਾ ਅਤੇ ਮਲਬਾ ਕੱਢਦੀ ਹੈ, ਫਿਰ ਵੀ ਲੋਕਾਂ ਵੱਲੋਂ ਪਲਾਸਟਿਕ ਦੇ ਲਿਫਾਫੇ, ਬੋਤਲਾਂ ਅਤੇ ਹੋਰ ਕੂੜਾ ਸੁੱਟਣਾ ਇੱਕ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਆਨੰਦਪੁਰ ਸਾਹਿਬ ਹਾਈਡਲ ਨਹਿਰ ਪੰਜਾਬ ਦੇ ਜਲ-ਬਿਜਲੀ ਬੁਨਿਆਦੀ ਢਾਂਚੇ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਇਹ ਨਹਿਰ ਬਿਜਲੀ ਪੈਦਾ ਕਰਨ ਲਈ ਨੰਗਲ ਹਾਈਡਲ ਚੈਨਲ ਪ੍ਰਣਾਲੀ ਤੋਂ ਮੋੜੇ ਗਏ ਪਾਣੀ ਨੂੰ ਲੈ ਕੇ ਜਾਂਦੀ ਹੈ। ਨਹਿਰ ‘ਤੇ 100-100 ਮੈਗਾਵਾਟ ਦੀ ਸਥਾਪਤ ਸਮਰੱਥਾ ਵਾਲੇ ਦੋ ਵੱਡੇ ਹਾਈਡਲ ਪਾਵਰ ਪ੍ਰੋਜੈਕਟ ਸਥਾਪਤ ਕੀਤੇ ਗਏ ਹਨ, ਇੱਕ ਆਨੰਦਪੁਰ ਸਾਹਿਬ ਵਿਖੇ ਅਤੇ ਦੂਜਾ ਨੱਕੀਆਂ ਵਿਖੇ, ਜੋ ਮਿਲ ਕੇ ਰਾਜ ਦੇ ਪਾਵਰ ਗਰਿੱਡ ਨੂੰ 200 ਮੈਗਾਵਾਟ ਨਵਿਆਉਣਯੋਗ ਊਰਜਾ ਦਾ ਯੋਗਦਾਨ ਪਾਉਂਦੇ ਹਨ।