ਮੁਕੇਸ਼ ਅੰਬਾਨੀ ਨੂੰ ਧਮਕਾਉਣ ਵਾਲਾ ਬਿਹਾਰ ਤੋਂ ਨੱਪਿਆ

0
334

ਮੁੰਬਈ : ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾ ਦੇ ਪਰਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਬਿਹਾਰ ਦੇ ਵਿਅਕਤੀ ਨੂੰ ਮੁੰਬਈ ਪੁਲਸ ਨੇ ਹਿਰਾਸਤ ’ਚ ਲਿਆ ਹੈ। ਪੁਲਸ ਦੀ ਟੀਮ ਨੇ ਬੁੱਧਵਾਰ ਅੱਧੀ ਰਾਤ ਨੂੰ ਦਰਭੰਗਾ ਜ਼ਿਲ੍ਹੇ ਤੋਂ ਮਸ਼ਕੂਕ ਨੂੰ ਫੜ ਕੇ ਮੁੰਬਈ ਲਿਆਂਦਾ। ਧਮਕੀ ਬੀਤੇ ਦਿਨ ਫੋਨ ਰਾਹੀਂ ਦਿੱਤੀ ਗਈ ਸੀ।
7 ਹੋਰ ਪਰਬਤਾਰੋਹੀਆਂ ਦੀਆਂ ਲਾਸ਼ਾਂ ਬਰਾਮਦ
ਪੌੜੀ : ਉੱਤਰਾਖੰਡ ਦੇ ਉੱਤਰਕਾਸ਼ੀ ’ਚ ਦਰੋਪਦੀ ਕਾ ਡੰਡਾ ਚੋਟੀ ਤੋਂ ਬਰਫ ਦੇ ਤੋਦੇ ਡਿੱਗਣ ਕਰਕੇ ਵਾਪਰੇ ਹਾਦਸੇ ’ਚ ਵੀਰਵਾਰ 7 ਹੋਰ ਲਾਸ਼ਾਂ ਬਰਾਮਦ ਹੋਈਆਂ। ਇਹ ਸਿਖਿਆਰਥੀ ਪਰਬਤਾਰੋਹੀ ਨਹਿਰੂ ਇੰਸਟੀਚਿਊਟ ਆਫ ਮਾਊਨਟੇਨਰਿੰਗ ਦੀ 41 ਮੈਂਬਰੀ ਟੀਮ ਦਾ ਹਿੱਸਾ ਸਨ, ਜੋ ਪਰਤਦਿਆਂ ਤੋਦਿਆਂ ਦੀ ਜ਼ਦ ’ਚ ਆ ਗਈ ਸੀ। ਇੰਸਟੀਚਿਊਟ ਨੇ ਕਿਹਾ ਕਿ ਹਾਦਸੇ ’ਚ ਮਰਨ ਵਾਲੇ ਪਰਬਤਾਰੋਹੀਆਂ ਦੀ ਗਿਣਤੀ 16 ਹੋ ਗਈ ਹੈ।

LEAVE A REPLY

Please enter your comment!
Please enter your name here