ਨਵੀਂ ਦਿੱਲੀ : ਕਾਂਗਰਸ ਆਗੂ ਡਾ. ਉਦਿਤ ਰਾਜ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਬਾਰੇ ਟਿੱਪਣੀ ਨੇ ਕਲੇਸ਼ ਪਾ ਦਿੱਤਾ ਹੈ। ਰਾਜ ਨੇ ਰਾਸ਼ਟਰਪਤੀ ਲਈ ਚਮਚਾਗਿਰੀ ਸ਼ਬਦ ਦੀ ਵਰਤੋਂ ਕੀਤੀ ਸੀ ਤੇ ਭਾਜਪਾ ਨੇ ਕਿਹਾ ਹੈ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਕਿਸ ਤਰ੍ਹਾਂ ਆਦਿਵਾਸੀਆਂ ਦੇ ਵਿਰੋਧ ਵਿਚ ਖੜ੍ਹੀ ਹੈ।
ਡਾ. ਰਾਜ ਨੇ ਟਵੀਟ ਕੀਤਾ ਸੀਦਰੋਪਦੀ ਮੁਰਮੂ ਜੀ ਵਰਗਾ ਰਾਸ਼ਟਰਪਤੀ ਕਿਸੇ ਦੇਸ਼ ਨੂੰ ਨਾ ਮਿਲੇ। ਚਮਚਾਗਿਰੀ ਦੀ ਵੀ ਹੱਦ ਹੈ। ਕਹਿੰਦੀ ਹੈ 70 ਫੀਸਦੀ ਲੋਕ ਗੁਜਰਾਤ ਦਾ ਨਮਕ ਖਾਂਦੇ ਹਨ। ਖੁਦ ਨਮਕ ਖਾ ਕੇ ਜ਼ਿੰਦਗੀ ਜੀਵੇ ਤਾਂ ਪਤਾ ਲੱਗੇਗਾ।
ਕੌਮੀ ਮਹਿਲਾ ਕਮਿਸ਼ਨ ਨੇ ਡਾ. ਰਾਜ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਟਵੀਟ ਕੀਤਾਦੇਸ਼ ਦੇ ਸਰਬਉੱਚ ਸ਼ਕਤੀ ਤੇ ਆਪਣੀ ਸਖਤ ਮਿਹਨਤ ਨਾਲ ਇਸ ਮੁਕਾਮ ਤੱਕ ਪੁੱਜੀ ਮਹਿਲਾ ਖਿਲਾਫ ਬੇਹੱਦ ਇਤਰਾਜ਼ਯੋਗ ਬਿਆਨ। ਉਦਿਤ ਰਾਜ ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਮਾਮਲਾ ਗਰਮਾਉਣ ’ਤੇ ਡਾ. ਰਾਜ ਨੇ ਇਕ ਹੋਰ ਟਵੀਟ ਕਰ ਦਿੱਤਾਦਰੋਪਦੀ ਮੁਰਮੂ ਜੀ ਤੋਂ ਕੋਈ ਦੂਬੇ, ਤਿਵਾੜੀ, ਅਗਰਵਾਲ, ਗੋਇਲ, ਰਾਜਪੂਤ ਮੇਰੇ ਵਰਗਾ ਸਵਾਲ ਕਰਦਾ ਤਾਂ ਅਹੁਦੇ ਦੀ ਸ਼ਾਨ ਡਿੱਗਦੀ। ਅਸੀਂ ਦਲਿਤ-ਆਦਿਵਾਸੀ ਆਲੋਚਨਾ ਕਰਾਂਗੇ ਅਤੇ ਇਨ੍ਹਾਂ ਲਈ ਲੜਾਂਗੇ ਵੀ। ਸਾਡੇ ਨੁਮਾਇੰਦੇ ਬਣ ਕੇ ਜਾਂਦੇ ਹਨ ਤੇ ਫਿਰ ਗੁੰਗੇ-ਬੋਲੇ ਬਣ ਜਾਂਦੇ ਹਨ। ਦਰੋਪਦੀ ਮੁਰਮੂ ਜੀ ਦਾ ਰਾਸ਼ਟਰਪਤੀ ਦੇ ਤੌਰ ’ਤੇ ਪੂਰਾ ਸਨਮਾਨ ਹੈ। ਉਹ ਦਲਿਤਾਂ-ਆਦਿਵਾਸੀਆਂ ਦੀ ਪ੍ਰਤੀਨਿਧ ਵੀ ਹਨ ਤੇ ਇਨ੍ਹਾਂ ਨੂੰ ਅਧਿਕਾਰ ਹੈ ਆਪਣੇ ਹਿੱਸੇ ਦਾ ਸਵਾਲ ਕਰਨਾ। ਇਸ ਨੂੰ ਰਾਸ਼ਟਰਪਤੀ ਦੇ ਅਹੁਦੇ ਨਾਲ ਨਾ ਜੋੜਿਆ ਜਾਵੇ।
ਜਦੋਂ ਦਰੋਪਦੀ ਮੁਰਮੂ ਨੂੰ ਐੱਨ ਡੀ ਏ ਨੇ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ, ਡਾ. ਰਾਜ ਨੇ ਉਦੋਂ ਕਿਹਾ ਸੀਜਾਤ ਦੇਖ ਕੇ ਖੁਸ਼ ਨਾ ਹੋਇਓ। ਕੋਵਿੰਦ ਜੀ ਰਾਸ਼ਟਰਪਤੀ ਬਣੇ ਤਾਂ ਦਲਿਤ ਖੁਸ਼ ਹੋਏ ਅਤੇ ਭਲਾ ਇਕ ਚਪੜਾਸੀ ਦਾ ਨਹੀਂ ਕਰ ਸਕੇ।
ਰਾਸ਼ਟਰਪਤੀ ਮੁਰਮੂ ਨੇ ਚਾਰ ਅਕਤੂਬਰ ਨੂੰ ਗੁਜਰਾਤ ਦੇ ਗਾਂਧੀਨਗਰ ਵਿਚ ਇਕ ਪ੍ਰੋਗਰਾਮ ’ਚ ਕਿਹਾ ਸੀ ਕਿ ਦੇਸ਼ ਦੇ 76 ਫੀਸਦੀ ਨਮਕ ਦਾ ਉਤਪਾਦਨ ਗੁਜਰਾਤ ਕਰਦਾ ਹੈ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਰਾਜ ਵੱਲੋਂ ਉਤਪਾਦਤ ਨਮਕ ਸਾਰੇ ਭਾਰਤੀਆਂ ਵੱਲੋਂ ਖਾਇਆ ਜਾਂਦਾ ਹੈ। ਉਨ੍ਹਾ ਇਸ ਦੌਰਾਨ ਗੁਜਰਾਤ ਮਾਡਲ ਦੀ ਤਾਰੀਫ ਕੀਤੀ ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੀ ਪ੍ਰਗਤੀਸ਼ੀਲ ਤੇ ਸਮਾਵੇਸ਼ ਸੰਸ�ਿਤੀ ਦੇ ਆਦਰਸ਼ ਪ੍ਰਤੀਨਿਧ ਹਨ।




