ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੇ ਯੂਨਿਟ ਬੰਦ

0
12

ਪਟਿਆਲਾ (ਰਾਜਿੰਦਰ ਸਿੰਘ ਥਿੰਦ)
ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਸਥਿਤ 920 ਮੈਗਾਵਾਟ ਦੀ ਸਮਰੱਥਾ ਵਾਲੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਸਾਰੇ ਚਾਰੇ ਯੂਨਿਟ ਪੂਰੀ ਤਰ੍ਹਾਂ ਬੰਦ ਹੋ ਗਏ ਹਨ।
ਤਿੰਨ ਯੂਨਿਟ ਪਹਿਲਾਂ ਹੀ ਗੜਬੜੀ ਕਾਰਨ ਬੰਦ ਸਨ, ਜਦੋਂ ਕਿ ਚੌਥਾ ਅਤੇ ਆਖ਼ਰੀ ਚੱਲ ਰਿਹਾ ਯੂਨਿਟ ਵੀ ਐਤਵਾਰ ਨੂੰ ਭਾਰੀ ਮਾਤਰਾ ਵਿੱਚ ਫਲਾਈ ਐੱਸ਼ (ਸੁਆਹ) ਜਮ੍ਹਾਂ ਹੋਣ ਕਾਰਨ ਬੰਦ ਕਰਨਾ ਪਿਆ। ਥਰਮਲ ਪਲਾਂਟ ਦੇ ਲਗਭਗ 1800 ਠੇਕਾ ਮੁਲਾਜ਼ਮ ਇਸ ਵੇਲੇ ਹੜਤਾਲ ‘ਤੇ ਹਨ। ਪਲਾਂਟ ਪ੍ਰਬੰਧਨ ਨੇ ਜਮ੍ਹਾਂ ਹੋਈ ਸੁਆਹ ਨੂੰ ਤੁਰੰਤ ਸਾਫ਼ ਕਰਨ ਅਤੇ ਬਿਜਲੀ ਉਤਪਾਦਨ ਮੁੜ ਬਹਾਲ ਕਰਨ ਲਈ ਵਾਧੂ ਲੇਬਰ ਦੀ ਮੰਗ ਕੀਤੀ ਹੈ।