ਜਲੰਧਰ ਤੋਂ ਗੋਂਡਾ ਜਾ ਰਹੀ ਬੱਸ ਨੂੰ ਅੱਗ

0
14

ਲੁਧਿਆਣਾ : ਜਲੰਧਰ ਤੋਂ ਯੂ ਪੀ ਦੇ ਗੋਂਡਾ ਜ਼ਿਲ੍ਹੇ ਦੇ ਨਏ ਨਗਰ ਵੱਲ ਜਾ ਰਹੀ ਏ ਸੀ ਸਲੀਪਰ ਬੱਸ ਨੂੰ ਐਤਵਾਰ ਦੋਰਾਹਾ ਨੇੜਲੇ ਪਿੰਡ ਬੀਜਾ ਕੋਲ ਅਚਾਨਕ ਅੱਗ ਲੱਗ ਗਈ। ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਮੁਸਾਫਰਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਯਕਦਮ ਅੱਗ ਭੜਕਣ ‘ਤੇ ਡਰਾਈਵਰ ਤੇ ਕੰਡਕਟਰ ਨੇ ਰੌਲਾ ਪਾ ਕੇ ਸਾਰੇ ਮੁਸਾਫਰਾਂ ਨੂੰ ਤੁਰੰਤ ਹੇਠਾਂ ਉਤਰਨ ਲਈ ਕਿਹਾ। ਬੱਸ ‘ਚ ਕਰੀਬ 80 ਮੁਸਾਫਰ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ।
ਨਬੀਨ ਅੱਜ ਸਰਦਾਰਾ ਸਿੰਘ ਜੌਹਲ ਨੂੰ ਮਿਲਣਗੇ
ਚੰਡੀਗੜ੍ਹ : ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਆਪਣੇ ਪੰਜਾਬ ਦੌਰੇ ਦੀ ਸਮਾਪਤੀ ਤੋਂ ਪਹਿਲਾਂ ਸੋਮਵਾਰ ਉੱਘੇ ਖੇਤੀਬਾੜੀ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਨਾਲ ਮੁਲਾਕਾਤ ਕਰਨਗੇ। ਡਾ. ਜੌਹਲ ਖੇਤੀਬਾੜੀ ਦੇ ਮੁੱਦਿਆਂ ਅਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਦੇ ਮਾਮਲੇ ‘ਤੇ ਖੁੱਲ੍ਹ ਕੇ ਬੋਲਦੇ ਰਹੇ ਹਨ। ਜਦੋਂ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵਕਤ ਡਾ. ਜੌਹਲ ਨੇ ਕਿਹਾ ਸੀ ਕਿ 23 ਫ਼ਸਲਾਂ ਦੀ ਖ਼ਰੀਦ ਦੀ ਕਾਨੂੰਨੀ ਗਾਰੰਟੀ ਦੇਣਾ ਸਰਕਾਰ ਲਈ ਵਿੱਤੀ ਤੌਰ ‘ਤੇ ਮੁਸ਼ਕਲ ਹੈ। ਡਾ. ਜੌਹਲ ਨੇ ਇਸ ਦੀ ਬਜਾਏ ਫ਼ਸਲੀ ਵਿਭਿੰਨਤਾ ‘ਤੇ ਜ਼ੋਰ ਦਿੱਤਾ ਸੀ। ਡਾ. ਜੌਹਲ ਪੰਜਾਬ ਨੂੰ ਕਣਕ-ਝੋਨੇ ਦੇ ਗੇੜ ਤੋਂ ਮੁਕਤ ਕਰਨ ਲਈ ‘ਜੌਹਲ ਪਲਾਨ’ ਵੀ ਦੇ ਚੁੱਕੇ ਹਨ, ਜਿਸ ਤਹਿਤ ਉਨ੍ਹਾ ਝੋਨੇ ਹੇਠੋਂ 20 ਫ਼ੀਸਦੀ ਰਕਬਾ ਕੱਢਣ ਦੀ ਗੱਲ ਰੱਖੀ ਸੀ ਅਤੇ ਬਦਲਵੀਂਆਂ ਫ਼ਸਲਾਂ ਦਾ ਮਸ਼ਵਰਾ ਦਿੱਤਾ ਸੀ।