ਕੈਦੀ ਨਾਲ ਪ੍ਰੇਮ ਸੰਬੰਧ ਬਣਾਉਣ ਵਾਲੀ ਨੂੰ ਦੋ ਸਾਲ ਦੀ ਸਜ਼ਾ

0
9

ਓਟਾਵਾ : ਭਾਰਤੀ ਮੂਲ ਦੀ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੀ ਸਾਬਕਾ ਮਹਿਲਾ ਜੇਲ੍ਹ ਅਧਿਕਾਰੀ ਰਮਨਦੀਪ ਰਾਏ ਨੂੰ ਇੱਕ ਕੈਦੀ ਨਾਲ ਕਥਿਤ ਪ੍ਰੇਮ ਸੰਬੰਧ ਬਣਾਉਣ ਅਤੇ ਉਸ ਨੂੰ ਸੈੱਲ ਫੋਨ ਰੱਖਣ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਵਿਸ਼ਵਾਸਘਾਤ ਲਈ ਦੋ ਸਾਲ ਦੀ ਕੰਡੀਸ਼ਨਲ ਸਜ਼ਾ ਸੁਣਾਈ ਗਈ ਹੈ, ਜੋ ਕਿ ਉਸ ਨੂੰ ਕਮਿਊਨਿਟੀ ਵਿੱਚ ਰਹਿ ਕੇ ਭੁਗਤਣੀ ਪਵੇਗੀ। ਵੇਰਵਿਆਂ ਅਨੁਸਾਰ ਕੈਦੀ ਜੇਲ੍ਹ ਦੇ ਅੰਦਰ ਬੈਠ ਕੇ ਹੀ ਸੈੱਲ ਫੋਨ ਰਾਹੀਂ ਨਸ਼ਿਆਂ ਦਾ ਵਪਾਰ ਕਰਦਾ ਸੀ। ਬਚਾਅ ਪੱਖ ਦੇ ਵਕੀਲ ਗਗਨ ਨਾਹਲ ਨੇ ਸਹੂਲਤ ਅੰਦਰ ਕਿਸੇ ਵੀ ਤਰ੍ਹਾਂ ਦੇ ਸੰਬੰਧ ਜਾਂ ਤਸਕਰੀ ਹੋਣ ਦੇ ਸਬੂਤਾਂ ਤੋਂ ਇਨਕਾਰ ਕੀਤਾ। ਮੀਡੀਆ ਨਾਲ ਗੱਲ ਕਰਦਿਆਂ ਨਾਹਲ ਨੇ ਕਿਹਾ, ”ਰਾਏ ਨੇ ਕੋਈ ਮੁਨਾਫਾ ਨਹੀਂ ਕਮਾਇਆ, ਪਰ ਹੁਣ ਉਹ ਉਮਰ ਭਰ ਲਈ ਨਤੀਜੇ ਭੁਗਤੇਗੀ, 31 ਸਾਲਾਂ ਦੀ ਇੱਕ ਨੌਜਵਾਨ ਲੜਕੀ ਲਈ ਬਹੁਤ ਵੱਡਾ ਡਰ ਹੈ ਅਤੇ ਇਹ ਸਜ਼ਾ ਉਸ ਨੂੰ ਬਾਕੀ ਦੀ ਉਮਰ ਪਰੇਸ਼ਾਨ ਕਰੇਗੀ।” ਇਸ ਦੌਰਾਨ ਰਾਏ ‘ਤੇ ਕਈ ਸ਼ਰਤਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਕਮਿਊਨਿਟੀ ਸਰਵਿਸ ਸ਼ਾਮਲ ਹੈ। ਅਦਾਲਤ ਵਿੱਚ ਰਾਏ ਨੇ ਮੰਨਿਆ ਕਿ ਇਹ ਕੋਈ ਮਾਮੂਲੀ ਗਲਤੀ ਨਹੀਂ ਸੀ ਅਤੇ ਉਸ ਨੇ ਆਪਣੇ ਸਾਥੀਆਂ ਨੂੰ ਖ਼ਤਰੇ ਵਿੱਚ ਪਾਇਆ ਸੀ। ਕੈਦੀ ਨੇ ਫੋਨ ਦੀ ਵਰਤੋਂ ਨਸ਼ਿਆਂ ਦੇ ਵਪਾਰ ਲਈ ਵੀ ਕੀਤੀ ਸੀ, ਪਰ ਰਾਏ ਇਸ ਤੋਂ ਅਣਜਾਣ ਸੀ । ਅਦਾਲਤ ਨੇ ਮੰਨਿਆ ਕਿ ਉਸ ਨੂੰ ਕੋਈ ਵਿੱਤੀ ਲਾਭ ਨਹੀਂ ਹੋਇਆ ਸੀ।