ਫੌਜ ਦੇ ਜਵਾਨਾਂ ਵੱਲੋਂ ਪੁਲਸ ਮੁਲਾਜ਼ਮਾਂ ਨਾਲ ਕੁੱਟਮਾਰ

0
8

ਜੰਮੂ : ਕਸ਼ਮੀਰ ਪੁਲੀਸ ਨੇ ਜ਼ਿਲ੍ਹਾ ਕਿਸ਼ਤਵਾੜ ਦੇ ਇੱਕ ਪੁਲੀਸ ਥਾਣੇ ਵਿੱਚ ਦਾਖ਼ਲ ਹੋ ਕੇ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਫੌਜ ਦੇ ਇੱਕ ਕਮਾਂਡਿੰਗ ਅਫ਼ਸਰ ਸਮੇਤ ਕਈ ਫੌਜੀ ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲੀਸ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਫੌਜ ਦੇ ਇੱਕ ਅਧਿਕਾਰੀ ਦੀ ਨਿੱਜੀ ਗੱਡੀ ਜ਼ਬਤ ਕੀਤੀ ਗਈ।
ਐੱਫ ਆਈ ਆਰ ਅਨੁਸਾਰ 17 ਰਾਸ਼ਟਰੀ ਰਾਈਫਲਜ਼ (ਆਰ ਆਰ) ਦੇ ਕਰੀਬ 30-40 ਜਵਾਨ, ਮੇਜਰ ਵਿਕਾਸ ਸ਼ਰਮਾ ਅਤੇ ਨਾਇਬ ਸੂਬੇਦਾਰ ਸ਼ੰਕਰ ਗੁਰਖੇ ਦੀ ਅਗਵਾਈ ਹੇਠ ਥਾਣੇ ਵਿੱਚ ਜ਼ਬਰਦਸਤੀ ਦਾਖ਼ਲ ਹੋਏ ਅਤੇ ਡਿਊਟੀ ‘ਤੇ ਤਾਇਨਾਤ ਪੁਲੀਸ ਕਰਮਚਾਰੀਆਂ ਨਾਲ ਮਾਰਕੁੱਟ ਕੀਤੀ।