ਮੁਹਾਲੀ : ਮੁਹਾਲੀ ਪੁਲਸ ਨੇ 29 ਜੂਨ ਨੂੰ ਖਰੜ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਸੀ ਟੀ ਯੂਨੀਵਰਸਿਟੀ ਲੁਧਿਆਣਾ ਦੀ ਇੱਕ ਵਿਦਿਆਰਥਣ ਨਾਲ ਗੈਂਗਰੇਪ ਕਰਨ ਦੇ ਦੋਸ਼ ਵਿੱਚ ਲਾਈਬੇਰੀਆ ਦੇ ਦੋ ਵਿਦਿਆਰਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤਾ, ਜੋ ਕਿ ਖੁਦ ਇੱਕ ਲਾਈਬੇਰੀਅਨ ਵਿਦਿਆਰਥਣ ਹੈ, ਨੂੰ ਫਰੇਕ ਅਤੇ ਇਜ਼ੇਕੀਏਲ ਨੇ ਖਰੜ ਵਿੱਚ ‘ਜੀ ਬੀ ਪੀ ਕਰੈਸਟ ਕੰਟਰੀਸਾਈਡ ਗ੍ਰੀਨ’ ਵਿਖੇ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਬੁਲਾਇਆ ਸੀ। ਪੀੜਤਾ ਨੇ ਦੱਸਿਆ ਕਿ ਖਾਣ ਖਾਣ ਤੋਂ ਬਾਅਦ ਉਹ ਪਹਿਲੀ ਮੰਜ਼ਲ ਦੇ ਅਪਾਰਟਮੈਂਟ ਵਿੱਚ ਇੱਕ ਕਮਰੇ ਵਿੱਚ ਚਲੀ ਗਈ ਅਤੇ ਸੌਂ ਗਈ। ਕੁਝ ਸਮੇਂ ਬਾਅਦ ਦੋਵੇਂ ਮੁਲਜ਼ਮ ਕਮਰੇ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨਾਲ ਜਬਰ-ਜ਼ਨਾਹ ਕੀਤਾ।ਂ ਪੀੜਤਾ ਦੇ ਦੋਸਤਾਂ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਦੋਵਾਂ ਮੁਲਜ਼ਮਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਪੀੜਤਾ ਦੇ ਇੱਕ ਭਰਾ ਡਾਇਮੰਡ ਨੇ ਜ਼ਬਰਦਸਤੀ ਦਰਵਾਜ਼ਾ ਤੋੜਿਆ ਤਾਂ ਉਸ ਨੇ ਦੇਖਿਆ ਕਿ ਫਰੇਕ ਪੀੜਤਾ ਨਾਲ ਜ਼ਬਰਦਸਤੀ ਕਰ ਰਿਹਾ ਸੀ। ਪੀੜਤਾ ਸਵੇਰੇ 11 ਵਜੇ ਦੇ ਕਰੀਬ ਸਰੀਰਕ ਦਰਦ ਕਾਰਨ ਜਾਗੀ ਅਤੇ ਉਸ ਨੂੰ ਆਪਣੇ ਨਾਲ ਹੋਈ ਗਲਤ ਹਰਕਤ ਦਾ ਅਹਿਸਾਸ ਹੋਇਆ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਮਾਮਲੇ ਦੀ ਰਿਪੋਰਟ ਕੀਤੀ।




