ਨਵੀਂ ਦਿੱਲੀ : ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ’ਤੇ ਵੱਡਾ ਹਮਲਾ ਕੀਤਾ ਹੈ। ਨਿਤਿਸ਼ ਕੁਮਾਰ ਨੇ ਕਿਹਾ ਕਿ ਇਹ ਉਹੀ ਪ੍ਰਸ਼ਾਂਤ ਕਿਸ਼ੋਰ ਹੈ, ਜੋ ਕੁਝ ਸਮਾਂ ਪਹਿਲਾਂ ਸਾਡੀ ਪਾਰਟੀ ਦੇ ਕਾਂਗਰਸ ’ਚ ਰਲੇਵੇਂ ਦੀ ਸਲਾਹ ਦੇ ਰਹੇ ਸਨ। ਉਹਨਾ ਇਹ ਵੀ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਹੁਣ ਭਾਜਪਾ ਦੇ ਨਾਲ ਹੈ, ਇਸ ਲਈ ਉਥੋਂ ਦੇ ਹਿਸਾਬ ਨਾਲ ਬਿਆਨਬਾਜ਼ੀ ਕਰ ਰਹੇ ਹਨ। ਨਿਤਿਸ਼ ਨੇ ਇਹ ਗੱਲ ਇੱਕ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾ ਤੋਂ ਪੁੱਛਿਆ ਗਿਆ ਕਿ ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ ਹੈ ਕਿ ਤੁਸੀਂ ਉਸ ਨੂੰ ਸਰਕਾਰ ’ਚ ਪੋਸਟ ਆਫਰ ਕੀਤੀ ਸੀ। ਇਸ ਦੇ ਜਵਾਬ ’ਚ ਨਿਤਿਸ਼ ਨੇ ਉਕਤ ਗੱਲਾਂ ਕਹੀਆਂ। ਨਿਤਿਸ਼ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਵੈਸੇ ਹੀ ਬੋਲਦੇ ਰਹਿੰਦੇ ਹਨ। ਇਸ ਤਰ੍ਹਾਂ ਦਾ ਕੁਝ ਨਹੀਂ ਹੈ, ਬਸ ਉਸ ਦੀਆਂ ਗੱਲਾਂ ਸੁਣ ਲਵੋ। ਨਿਤਿਸ਼ ਨੇ ਕਿਹਾ ਕਿ ਉਹ ਪ੍ਰਸ਼ਾਂਤ ’ਤੇ ਰੋਜ਼ਾਨਾ ਬੋਲਣਾ ਸਹੀ ਨਹੀਂ ਸਮਝਦੇ, ਇਨ੍ਹਾਂ ਲੋਕਾਂ ਦਾ ਕੋਟੀ ਟਿਕਾਣਾ ਨਹੀਂ।