ਜੋਧਪੁਰ : ਗੈਸ ਸਿਲੰਡਰ ’ਚ ਹੋਏ ਧਮਾਕੇ ਦੌਰਾਨ 4 ਲੋਕ ਜਿਊਂਦੇ ਸੜ ਗਏ ਤੇ 16 ਗੰਭੀਰ ਰੂਪ ’ਚ ਝੁਲਸ ਗਏ। ਮਾਮਲਾ ਜੋਧਪੁਰ ਦੇ ਕੀਰਤੀ ਨਗਰ ਦਾ ਹੈ। ਕੁਲੈਕਟਰ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਕਰੀਬ 2 ਵਜੇ ਕੀਰਤੀ ਨਗਰ ’ਚ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਰਿਫਾਈ�ਿਗ ਦੌਰਾਨ ਗੈਸ ਲੀਕੇਜ ਹੋ ਗਈ, ਜਿਸ ਕਾਰਨ ਨੇੜੇ ਖੜੀਆਂ ਗੱਡੀਆਂ ਵੀ ਅੱਗ ਦੀ ਲਪੇਟ ’ਚ ਆ ਗਈਆਂ। ਮਰਨ ਵਾਲਿਆਂ ’ਚ 3 ਬੱਚੇ ਵੀ ਸ਼ਾਮਲ ਹਨ। ਅੱਗ ਦੀ ਲਪੇਟ ’ਚ ਨਿਕੂ, ਵਿੱਕੀ, ਸੁਰੇਸ਼ ਤੇ ਕੋਮਲ ਦੀ ਮੌਤ ਹੋ ਗਈ। ਨਕਸ਼, ਨਿਰਮਾ, ਸ਼ੋਭਾ, ਸਰੋਜ, ਹਰੀਰਾਮ, ਨਿਤੇਸ਼, ਕੰਚਨ, ਰਾਜਵੀਰ, ਖੁਸ਼ੀ, ਪਾਰਸ ਰਾਮ, ਦਿਵਿਆਂਸ਼ੂ, ਅਸ਼ੋਕ, ਅਨਰਾਜ, ਸੂਰਜ ਅਤੇ ਭੋਮਾ ਰਾਮ ਝੁਲਸ ਗਏ।