27.5 C
Jalandhar
Friday, November 22, 2024
spot_img

ਪਹਿਲੀ ਤੋਂ ਦੇਸ਼ ਭਰ ਦੇ ਭੱਠੇ ਬੰਦ

ਰੂਪਨਗਰ : ਇੱਟ ਭੱਠਾ ਐਸੋਸੀਏਸਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਮਰਜੀਤ ਸਿੰਘ ਸੈਣੀ ਨੇ ਦੋਸ਼ ਲਾਇਆ ਹੈ ਕਿ ਅੰਬੂਜਾ ਅਤੇ ਏ ਸੀ ਸੀ ਸੀਮਿੰਟ ਨੂੰ ਅਡਾਨੀ ਗਰੁੱਪ ਵੱਲੋਂ ਖਰੀਦਣ ਤੋਂ ਬਾਅਦ ਹੁਣ ਭਾਰਤ ਦੇ ਕਾਰਪੋਰੇਟ ਘਰਾਣੇ ਇੱਟ ਭੱਠਾ ਉਦਯੋਗ ‘ਤੇ ਵੀ ਆਪਣਾ ਕਬਜ਼ਾ ਜਮਾਉਣਾ ਚਾਹੁੰਦੇ ਹਨ ਤੇ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੀ ਹੈ | ਉਨ੍ਹਾ ਦੱਸਿਆ ਕਿ ਜਿਹੜਾ ਕੋਲਾ ਕੁਝ ਸਮਾਂ ਪਹਿਲਾਂ ਗੁਜਰਾਤ ਬੰਦਰਗਾਹ ‘ਤੇ 7 ਹਜ਼ਾਰ ਰੁਪਏ ਤੋਂ 10000 ਰੁਪਏ ਪ੍ਰਤੀ ਟਨ ਮਿਲਦਾ ਸੀ, ਉਹ ਹੁਣ 18 ਤੋਂ 22 ਹਜ਼ਾਰ ਰੁਪਏ ਪ੍ਰਤੀ ਟਨ ਹੋ ਗਿਆ ਹੈ | ਕੇਂਦਰ ਸਰਕਾਰ ਨੇ ਵੀ ਇੱਟਾਂ ‘ਤੇ ਜੀ ਐੱਸ ਟੀ ਦੀ ਦਰ 5 ਪ੍ਰਤੀਸ਼ਤ ਤੋਂ ਵਧਾ ਕੇ 12 ਪ੍ਰਤੀਸਤ ਕਰ ਦਿੱਤੀ ਹੈ, ਜਿਸ ਕਰਕੇ ਭੱਠਾ ਮਾਲਕਾਂ ਵੱਲੋਂ ਇੱਟਾਂ ਦੇ ਰੇਟ 1000 ਰੁਪਏ ਤੋਂ 1500 ਰੁਪਏ ਵਧਾਉਣ ਦੇ ਬਾਵਜੂਦ ਉਨ੍ਹਾਂ ਦੇ ਪੱਲੇ ਕੁਝ ਨਹੀਂ ਪੈ ਰਿਹਾ | ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਪੂਰੇ ਦੇਸ਼ ਦੇ ਭੱਠਾ ਮਾਲਕਾਂ ਵੱਲੋਂ ਆਲ ਇੰਡੀਆ ਬਰਿੱਕ ਐਂਡ ਟਾਇਲ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਸੱਦੇ ‘ਤੇ ਪਹਿਲੀ ਜੂਨ ਤੋਂ ਅਣਮਿੱਥੇ ਸਮੇਂ ਲਈ ਭੱਠੇ ਬੰਦ ਕੀਤੇ ਜਾ ਰਹੇ ਹਨ ਤੇ ਉਦੋਂ ਤੱਕ ਭੱਠਿਆਂ ਨੂੰ ਮੁੜ ਚਾਲੂ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਕੇਂਦਰ ਸਰਕਾਰ ਕੋਲਾ ਮਾਫੀਆ ਅਤੇ ਕਾਰਪੋਰੇਟ ਘਰਾਣਿਆਂ ਤੋਂ ਕੋਲੇ ਨੂੰ ਮੁਕਤ ਨਹੀਂ ਕਰਵਾਉਂਦੀ |
ਭੱਠਾ ਮਾਲਕਾਂ ਵੱਲੋਂ ਲਏ ਫੈਸਲੇ ਉਪਰੰਤ ਪੰਜਾਬ ਦੇ 2700 ਭੱਠਿਆਂ ਸਮੇਤ ਦੇਸ਼ ਭਰ ਦੇ ਭੱਠੇ ਬੰਦ ਹੋ ਜਾਣਗੇ |

Related Articles

LEAVE A REPLY

Please enter your comment!
Please enter your name here

Latest Articles