ਦੀ ਨਿਊ ਯਾਰਕ ਟਾਈਮਜ਼’ ਦੀ ਸੁਰਖੀ ‘ਤੇ ਸਖਤ ਇਤਰਾਜ਼

0
14

ਨਵੀਂ ਦਿੱਲੀ (ਨ ਜ਼ ਸ) : ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ ਨੂੰ ‘ਪਾਕਿਸਤਾਨੀ ਕਸ਼ਮੀਰ’ ਵਜੋਂ ਦਰਸਾਉਣ ਲਈ ‘ਦੀ ਨਿਊ ਯਾਰਕ ਟਾਈਮਜ਼’ ਵਿਰੁੱਧ ਸਖਤ ਇਤਰਾਜ਼ ਪ੍ਰਗਟਾਇਆ ਹੈ ਅਤੇ ਦੁਹਰਾਇਆ ਹੈ ਕਿ ਇਹ ਖੇਤਰ ਭਾਰਤ ਦਾ ਅਨਿੱਖੜਵਾਂ ਅੰਗ ਹੈ।
ਅਮਰੀਕੀ ਅਖਬਾਰ ਵੱਲੋਂ ਆਪਣੀ ਇੱਕ ਤਾਜ਼ਾ ਰਿਪੋਰਟ ਵਿੱਚ ਵਰਤੀ ਗਈ ਸੁਰਖੀ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨੇ ਇਸ ਸ਼ਬਦਾਵਲੀ ਨੂੰ ਗੁੰਮਰਾਹਕੁੰਨ ਅਤੇ ਗਲਤ ਕਰਾਰ ਦਿੱਤਾ। ਐੱਕਸ ‘ਤੇ ਇੱਕ ਪੋਸਟ ਵਿੱਚ ਦੂਤਾਵਾਸ ਨੇ ਕਿਹਾ, ‘ਕੋਈ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਸਿਰਫ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਹਮੇਸ਼ਾ ਤੋਂ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਅੰਗ ਰਹੇ ਹਨ ਅਤੇ ਹਮੇਸ਼ਾ ਰਹਿਣਗੇ।’