ਮੋਦੀ ਤੇ ਸ਼ਾਹ ਨਾ ਬੋਲੇ ਤਾਂ ਵਿਦਿਆਰਥੀ ਫਿਰ ਸਬਕ ਸਿਖਾਉਣਗੇ : ਖੜਗੇ

0
12

ਨਵੀਂ ਦਿੱਲੀ (ਨ ਜ਼ ਸ) ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਵੀਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਵਿਦਿਆਰਥੀਆਂ ਵਿਰੁੱਧ ਕੀਤੀ ਗਈ ਪੁਲਸ ਕਾਰਵਾਈ ‘ਤੇ ਜਵਾਬ ਮੰਗਿਆ। ਪੇਪਰ ਲੀਕ ਰੋਕਣ ਬਾਰੇ ਬਿੱਲ ‘ਤੇ ਚਰਚਾ ਦੌਰਾਨ ਖੜਗੇ ਨੇ ਕਿਹਾ ਕਿ ਪ੍ਰਦਰਸ਼ਨਾਂ ਬਾਰੇ ਸਰਕਾਰ ਦੀ ਚੁੱਪ ਨੇ ਵਿਦਿਆਰਥੀਆਂ ਨੂੰ ਨਿਰਾਸ਼ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਤਾਂ ਉਹ ਲੋਕਤੰਤਰੀ ਤਰੀਕੇ ਨਾਲ ਜਵਾਬ ਦੇਣਗੇ। ਖੜਗੇ ਨੇ ਕਿਹਾ, ‘ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ‘ਤੇ ਚੁੱਪ ਹਨ। ਜੇ ਉਹ ਨਹੀਂ ਬੋਲਦੇ, ਤਾਂ ਵਿਦਿਆਰਥੀ ਉਨ੍ਹਾਂ ਨੂੰ ਇੱਕ ਵਾਰ ਫਿਰ ਸਬਕ ਸਿਖਾਉਣਗੇ।’ ਖੜਗੇ ਨੇ ਕਿਹਾ, ‘ਗ੍ਰਹਿ ਮੰਤਰੀ ਵਿਦਿਆਰਥੀਆਂ ‘ਤੇ ਹੋਏ ਅੱਤਿਆਚਾਰਾਂ ਲਈ ਜ਼ਿੰਮੇਵਾਰ ਹਨ। ਉਹ ਬੰਦ ਦਰਵਾਜ਼ਿਆਂ ਪਿੱਛੇ ਨਹੀਂ ਛੁਪ ਸਕਦੇ। ਸਰਕਾਰ ਨੂੰ ਸੰਸਦ ਵਿੱਚ 20 ਜੁਲਾਈ ਦੀਆਂ ਘਟਨਾਵਾਂ ਦਾ ਸੱਚ ਪੇਸ਼ ਕਰਨਾ ਚਾਹੀਦਾ ਸੀ, ਪਰ ਉਸ ਨੇ ਅਜਿਹਾ ਨਹੀਂ ਕੀਤਾ।’