ਸ਼ਾਹ ਏਨੇ ਡਰੇ ਹੋਏ ਕਿਉਂ ਹਨ : ਰਾਹੁਲ

0
10

ਨਵੀਂ ਦਿੱਲੀ (ਨ ਜ਼ ਸ) : ਰਾਹੁਲ ਗਾਂਧੀ ਨੇ ਵੀਰਵਾਰ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੰਸਦ ਵਿੱਚ ਗੈਰ-ਹਾਜ਼ਰੀ ‘ਦੋਸ਼ ਦੀ ਬੂ ਮਾਰਦੀ ਹੈ’। ਉਨ੍ਹਾ ‘ਐੱਕਸ’ ‘ਤੇ ਪੁਲਸ ਵੱਲੋਂ ਵਿਦਿਆਰਥੀਆਂ ‘ਤੇ ਲਾਠੀਚਾਰਜ ਕਰਨ ਦੀ ਇੱਕ ਵੀਡੀਓ ਕਲਿੱਪ ਸਾਂਝੀ ਕਰਦਿਆਂ ਕਿਹਾ, ”ਵਿਦਿਆਰਥੀ ਇਨਸਾਫ ਦੇ ਹੱਕਦਾਰ ਹਨ। ਸਾਡੇ ਵਿਦਿਆਰਥੀਆਂ ‘ਤੇ ਹੋਏ ਅੱਤਿਆਚਾਰਾਂ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇੱਕ ਆਜ਼ਾਦ ਉੱਚ-ਪੱਧਰੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ।” ਇੱਕ ਹੋਰ ਪੋਸਟ ਵਿੱਚ, ਰਾਹੁਲ ਨੇ ਪੁੱਛਿਆ ਕਿ ਸ਼ਾਹ ਸੰਸਦ ਵਿੱਚ ਆਉਣ ਅਤੇ ਵਿਦਿਆਰਥੀਆਂ ‘ਤੇ ਹੋਈ ਬੇਰਹਿਮ ਹਿੰਸਾ ਬਾਰੇ ਸਪੱਸ਼ਟੀਕਰਨ ਦੇਣ ਤੋਂ ਏਨੇ ਡਰੇ ਹੋਏ ਕਿਉਂ ਹਨ।