ਵਾਸ਼ਿੰਗਟਨ (ਨ ਜ਼ ਸ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਮੱਧ ਪੂਰਬ ਦੇ ਸਹਿਯੋਗੀ ਦੇਸ਼ ਈਰਾਨ ਨਾਲ ਯੁੱਧ ਖਤਮ ਕਰਨ ਲਈ ਇੱਕ ਸਮਝੌਤੇ ਦੀਆਂ ਸ਼ਰਤਾਂ ‘ਤੇ ਸਹਿਮਤ ਹੋ ਗਏ ਹਨ। ਉਨ੍ਹਾ ਕਿਹਾ ਕਿ ਉਹ ਫਿਲਹਾਲ ਪੰਜ ਮਹੀਨਿਆਂ ਤੋਂ ਚੱਲ ਰਹੇ ਇਸ ਟਕਰਾਅ ਵਿੱਚ ਨਵੇਂ ਹਮਲੇ ਦਾ ਆਦੇਸ਼ ਦੇਣ ਤੋਂ ਗੁਰੇਜ਼ ਕਰਨਗੇ। ਟਰੰਪ ਨੇ ਸਨਿੱਚਰਵਾਰ ਕਿਹਾ ਕਿ ਇਸ ਪ੍ਰਸਤਾਵਤ ਸਮਝੌਤੇ ਵਿੱਚ ਹਾਰਮੁਜ਼ ਜਲ ਮਾਰਗ ਨੂੰ ਤੁਰੰਤ ਤੇ ਪੂਰੀ ਤਰ੍ਹਾਂ ਖੋਲ੍ਹਣਾ ਅਤੇ ਈਰਾਨ ਦੇ ਪ੍ਰਮਾਣੂ ਖਤਰੇ ਨੂੰ ਖਤਮ ਕਰਨਾ ਸ਼ਾਮਲ ਹੋਵੇਗਾ।ਟਰੰਪ ਨੇ ਕਿਹਾ, ‘ਮੈਂ ਦੁਨੀਆ ਦੇ ਭਵਿੱਖ ਦੇ ਫਾਇਦੇ ਅਤੇ ਉਸੇ ਤਰ੍ਹਾਂ ਇੱਕ ਸਫਲ ਤੇ ਖੁਸ਼ਹਾਲ ਈਰਾਨ ਦੀ ਹੋਂਦ ਲਈ ਹਮਲੇ ਨੂੰ ਰੱਦ ਕਰਨ ਲਈ ਸਹਿਮਤੀ ਦੇ ਦਿੱਤੀ ਹੈ, ਬਸ਼ਰਤੇ ਕਿ ਜਲਦੀ ਹੀ ਕੋਈ ਸਮਝੌਤਾ ਹੋ ਸਕੇ।’ ਉਨ੍ਹਾ ਕਿਹਾ ਕਿ ਇਜ਼ਰਾਈਲ ਈਰਾਨ ਨਾਲ ਉਸ ਸਮਝੌਤੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਦੀ ਵਚਨਬੱਧਤਾ ਵਿੱਚ ਅਮਰੀਕਾ ਨਾਲ ਜੁੜਨ ਲਈ ਸਹਿਮਤ ਹੋ ਗਿਆ ਹੈ, ਜਿਸ ਨਾਲ ਯੁੱਧ ਦਾ ਅੰਤ ਹੋਵੇਗਾ।




