ਦੋ ਸਾਥੀ ਮਾਰ ਕੇ ਜਵਾਨ ਵੱਲੋਂ ਖੁਦਕੁਸ਼ੀ

0
11

ਨਾਗਾਓ : ਅਸਾਮ ਦੇ ਨਾਗਾਓਂ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸੀ ਆਰ ਪੀ ਐੱਫ ਦੇ ਇੱਕ ਅਧਿਕਾਰੀ ਨੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇੱਕ ਹੋਰ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਨਾਗਾਓਂ ਦੀ ਉਪ ਪੁਲਸ ਕਮਿਸ਼ਨਰ (ਹੈੱਡਕੁਆਰਟਰ) ਪਾਰਮਿਤਾ ਸਰਕਾਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਘਟਨਾ ਕਾਟੀਮਾਰੀ ਵਿਖੇ 34 ਬਟਾਲੀਅਨ ਕੈਂਪ ਵਿੱਚ ਸਵੇਰੇ ਕਰੀਬ 7 ਵਜੇ ਵਾਪਰੀ, ਜਦੋਂ ਮੁੱਖ ਗੇਟ ‘ਤੇ ਡਿਉੂਟੀ ਕਰ ਰਹੇ ਏ.ਐੱਸ.ਆਈ./ਜੀ.ਡੀ. ਬੱਲਾਨੀ ਪ੍ਰੇਮਾਬਾਰਮ ਨੇ ਆਪਣੇ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਡੀ.ਐੱਸ.ਪੀ. ਨੇ ਦੱਸਿਆ ਕਿ ਇਸ ਤੋਂ ਬਾਅਦ ਏ.ਐੱਸ.ਆਈ. ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਸਰਕਾਰ ਨੇ ਦੱਸਿਆ ਕਿ ਦੋ ਜਵਾਨਾਂ, ਹੈੱਡ ਕਾਂਸਟੇਬਲ/ਜੀ.ਡੀ. ਵਿਸ਼ਨੂੰ ਪ੍ਰਸਾਦ ਬਘੇਲ ਅਤੇ ਸਬ-ਇੰਸਪੈਕਟਰ/ਜੀ.ਡੀ. ਰਾਮਨਵਾਲ ਸਿੰਘ ਯਾਦਵ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਸੀ.ਆਰ.ਪੀ.ਐੱਫ. ਦਾ ਇੱਕ ਹੋਰ ਜਵਾਨ ਏ.ਐੱਸ.ਆਈ./ਮਾਨੇ ਗੋਵਿੰਦ ਸ਼੍ਰੀਪੁਲ ਜ਼ਖ਼ਮੀ ਹੋ ਗਿਆ, ਜਿਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।