ਜਲੰਧਰ : ਜੂਨੀਅਰ ਪੁਰਸ਼ ਏਸ਼ੀਆ ਕੱਪ ਲਈ ਪੰਜਾਬ ਦੇ ਚਾਰ ਹਾਕੀ ਖਿਡਾਰੀਆਂ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ, ਜਦੋਂ ਕਿ ਇੱਕ ਖਿਡਾਰਨ ਨੇ ਵੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਵਿੱਚ ਥਾਂ ਬਣਾਈ ਹੈ। ਦੋਨੋਂ ਜੂਨੀਅਰ ਏਸ਼ੀਆ ਕੱਪ ਚੀਨ ਵਿੱਚ 30 ਅਗਸਤ ਤੋਂ 13 ਸਤੰਬਰ ਦੇ ਵਿਚਕਾਰ ਹੋਣਗੇ। ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ ਪ੍ਰਭਦੀਪ ਸਿੰਘ (ਮਿੱਠਾਪੁਰ), ਮਨਮੀਤ ਸਿੰਘ ਰਾਏ (ਖੁਸਰੋਪੁਰ), ਲਵਨੂਰ ਸਿੰਘ (ਪੀ ਏ ਪੀ ਜਲੰਧਰ) ਅਤੇ ਗੁਰਸੇਵਕ ਸਿੰਘ (ਰਾਉਂਡ ਗਲਾਸ ਅਕੈਡਮੀ) ਨੂੰ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਲਈ ਚੁਣਿਆ ਗਿਆ ਹੈ। ਬਠਿੰਡਾ ਦੀ ਸੁਖਵੀਰ ਕੌਰ ਨੂੰ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਲਈ ਚੁਣਿਆ ਗਿਆ ਹੈ।




