ਬਲੋਤਰਾ : ਰਾਜਸਥਾਨ ਦੇ ਬਲੋਤਰਾ ਜ਼ਿਲ੍ਹੇ ਦੇ ਪਿੰਡ ਨੇਵਾਈ ਵਿੱਚ ਕਿਸਾਨ ਮਾਂਗੀ ਲਾਲ ਮੇਘਵਾਲ ਦੇ 5 ਲੱਖ ਰੁਪਏ ਸਿਓਂਕ ਖਾ ਗਈ। ਉਸ ਨੇ ਪਲਾਟ ਵੇਚ ਕੇ ਮਿਲੇ ਪੈਸੇ ਪਤਨੀ ਤੇ ਬੱਚਿਆਂ ਨੂੰ ਦੱਸੇ ਬਿਨਾਂ ਖੇਤ ਵਿੱਚ ਥੈਲੇ ਵਿੱਚ ਪਾ ਕੇ ਦੱਬ ਦਿੱਤੇ ਸਨ। ਫਿਰ ਉਹ ਭੁੱਲ ਗਿਆ। ਦੋ ਦਿਨ ਪਹਿਲਾਂ ਪਰਵਾਰ ਨੂੰ ਬਿਜਾਈ ਦੌਰਾਨ ਦੱਬਿਆ ਥੈਲਾ ਤਾਂ ਮਿਲ ਗਿਆ, ਪਰ ਬਹੁਤੇ ਨੋਟ ਸਿਓਂਕ ਖਾ ਗਈ ਸੀ। ਕਿਸਾਨ ਨੋਟਾਂ ਨੂੰ ਬਦਲਾਉਣ ਲਈ ਬੈਂਕ ਗਿਆ, ਪਰ ਬੈਂਕ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਬੈਂਕ ਕਰਮਚਾਰੀਆਂ ਨੇ ਕਿਹਾ ਕਿ ਜਿਨ੍ਹਾਂ ਨੋਟਾਂ ‘ਤੇ ਸੀਰੀਅਲ ਨੰਬਰ ਅਤੇ ਦਸਤਖਤ ਆਦਿ ਵਰਗੀ ਮਹੱਤਵਪੂਰਨ ਜਾਣਕਾਰੀ ਸਹੀ ਹੈ, ਉਨ੍ਹਾਂ ਨੂੰ ਬਦਲਿਆ ਜਾ ਸਕਦਾ ਹੈ, ਪਰ ਇਸ ਲਈ ਜੈਪੁਰ ਜਾਣਾ ਪਵੇਗਾ।

