ਤੀਜਾ, ਚੌਥਾ ਤੇ ਪੰਜਵਾਂ ਗੇਅਰ ਵਿਕਾਊ!

0
423

ਬੇਂਗਲੁਰੂ : ਹਾਲਾਂਕਿ ਹਰ ਮੈਟਰੋ ਸ਼ਹਿਰ ਵਿਚ ਟਰੈਫਿਕ ਦਾ ਬੁਰਾ ਹਾਲ ਹੈ, ਪਰ ਬੇਂਗਲੁਰੂ ਖਾਸਾ ਬਦਨਾਮ ਹੈ | ਇਸ ਜਾਮ ਦੀ ਹਾਲਤ ਬੀਤੇ ਦਿਨੀਂ ਸ੍ਰੀਕਾਂਤ ਨਾਂਅ ਦੇ ਬੰਦੇ ਨੇ ਟਵਿੱਟਰ ‘ਤੇ ਬਿਆਨ ਕਰਦਿਆਂ ਕਿਹਾ—ਮੇਰਾ ਬੇਂਗਲੁਰੂ ਦਾ ਦੋਸਤ ਆਪਣੀ ਕਾਰ ਦਾ ਤੀਜਾ, ਚੌਥਾ ਤੇ ਪੰਜਵਾਂ ਗੇਅਰ ਵੇਚਣਾ ਚਾਹੁੰਦਾ ਹੈ | ਇਹ ਸ਼ੋਅਰੂਮ ਵਾਲੀ ਹਾਲਤ ਵਿਚ ਹਨ | ਹੈ ਕੋਈ ਖਰੀਦਦਾਰ?
ਦਰਅਸਲ ਬੇਂਗਲੁਰੂ ਵਿਚ ਜਾਮ ਦੀ ਹਾਲਤ ਇਹ ਹੁੰਦੀ ਹੈ ਕਿ ਤੀਜੇ, ਚੌਥੇ ਤੇ ਪੰਜਵੇਂ ਗੇਅਰ ਦੀ ਵਾਰੀ ਹੀ ਨਹੀਂ ਆਉਂਦੀ | ਸ੍ਰੀਕਾਂਤ ਦੇ ਟਵੀਟ ਤੋਂ ਬਾਅਦ ਕਈ ਪ੍ਰਤੀਕਿਰਿਆਵਾਂ ਆਈਆਂ | ਮੁੰਬਈ ਦੇ ਪ੍ਰਸੰਨ ਦੂਬੇ ਨੇ ਲਿਖਿਆ—ਮੈਂ ਵੈਗਨ ਆਰ ਖਰੀਦ ਸਕਦਾ ਹਾਂ, ਪਰ ਐਕਟਿਵਾ ‘ਤੇ ਹੀ ਸਫਰ ਕਰਦਾ ਹਾਂ, ਕਿਉਂਕਿ ਕਾਰ ਦੀ ਸਵਾਰੀ ਕਰਕੇ ਅੰਧੇਰੀ ਵਿਚਲੇ ਦਫਤਰ ਤਕ ਦੋ ਘੰਟੇ ਦੇਰੀ ਨਾਲ ਨਹੀਂ ਪਹੁੰਚ ਸਕਦਾ |

LEAVE A REPLY

Please enter your comment!
Please enter your name here