17.4 C
Jalandhar
Friday, November 22, 2024
spot_img

ਨੇਪਾਲ ‘ਚ ਨਿੱਕਾ ਜਹਾਜ਼ ਤਬਾਹ, 22 ਸਵਾਰਾਂ ‘ਚ ਭਾਰਤੀ ਪਰਵਾਰ ਦੇ ਚਾਰ ਜੀਅ

ਕਾਠਮੰਡੂ : ਚਾਰ ਭਾਰਤੀਆਂ ਸਣੇ ਸਵਾਰਾਂ ਵਾਲਾ ਛੋਟਾ ਹਵਾਈ ਜਹਾਜ਼ ਐਤਵਾਰ ਨੇਪਾਲ ਦੇ ਪਹਾੜਾਂ ‘ਚ ਤਬਾਹ ਹੋ ਗਿਆ | ਚਾਰੇ ਭਾਰਤੀ ਮੁੰਬਈ ਦੇ ਅਸ਼ੋਕ ਤਿ੍ਪਾਠੀ, ਪਤਨੀ ਵੈਭਵੀ ਤਿ੍ਪਾਠੀ ਅਤੇ ਉਨ੍ਹਾਂ ਦੇ ਬੱਚੇ ਧਨੁਸ਼ ਤਿ੍ਪਾਠੀ ਤੇ ਰਿਤਿਕਾ ਤਿ੍ਪਾਠੀ ਸਨ | ਤਾਰਾ ਏਅਰ ਕੰਪਨੀ ਦਾ ਜਹਾਜ਼ ਪੋਖਰਾ ਤੋਂ ਸਵੇਰੇ 9 ਵੱਜ ਕੇ 55 ਮਿੰਟ ‘ਤੇ ਉੱਡਿਆ ਸੀ ਤੇ ਉਸ ਦਾ ਕੁਝ ਮਿੰਟ ਬਾਅਦ ਕੰਟਰੋਲ ਟਾਵਰ ਨਾਲੋਂ ਸੰਪਰਕ ਟੁੱਟ ਗਿਆ | ਬਾਅਦ ਵਿਚ ਜਹਾਜ਼ ਕੋਵਾਂਗ ਪਿੰਡ ਵਿਚ ਡਿੱਗਿਆ | ਫੌਜੀ ਬੁਲਾਰੇ ਨਾਰਾਇਣ ਸਿਲਵਾਲ ਨੇ ਦੱਸਿਆ ਕਿ ਜਹਾਜ਼ ਲਾਮਚੇ ਦਰਿਆ ਦੇ ਮੁਹਾਨੇ ‘ਤੇ ਡਿੱਗਿਆ | ਭਾਰਤੀਆਂ ਤੋਂ ਇਲਾਵਾ ਇਸ ਵਿਚ ਦੋ ਜਰਮਨ ਤੇ 13 ਨੇਪਾਲੀ ਸਵਾਰ ਸਨ | ਤਿੰਨ ਅਮਲੇ ਦੇ ਮੈਂਬਰ ਸਨ | ਜਹਾਜ਼ ਨੇ ਜੋਮਸੋਮ ਹਵਾਈ ਅੱਡੇ ‘ਤੇ ਸਵਾ ਦਸ ਵਜੇ ਉਤਰਨਾ ਸੀ | ਪਿਛਲੇ ਕੁਝ ਦਿਨਾਂ ਤੋਂ ਇਸ ਖੇਤਰ ਵਿੱਚ ਮੀਂਹ ਪੈ ਰਿਹਾ ਹੈ, ਪਰ ਉਡਾਨਾਂ ਆਮ ਵਾਂਗ ਹਨ | ਉਸ ਰੂਟ ‘ਤੇ ਜਹਾਜ਼ ਘਾਟੀ ਵਿਚ ਉਤਰਨ ਤੋਂ ਪਹਿਲਾਂ ਪਹਾੜਾਂ ਦੇ ਵਿਚਕਾਰ ਉੱਡਦੇ ਹਨ | ਇਹ ਵਿਦੇਸ਼ੀ ਹਾਈਕਰਾਂ ਲਈ ਇੱਕ ਪ੍ਰਸਿੱਧ ਰਸਤਾ ਹੈ, ਜੋ ਪਹਾੜੀ ਪਗਡੰਡੀਆਂ ‘ਤੇ ਸੈਰ ਕਰਦੇ ਹਨ ਅਤੇ ਭਾਰਤੀ ਤੇ ਨੇਪਾਲੀ ਸ਼ਰਧਾਲੂਆਂ ਲਈ ਵੀ, ਜੋ ਮੁਕਤੀਨਾਥ ਮੰਦਰ ਜਾਂਦੇ ਹਨ |

Related Articles

LEAVE A REPLY

Please enter your comment!
Please enter your name here

Latest Articles