ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਤਹਿਤ ਚੋਣ ਪ੍ਰਕਿਰਿਆ ਵਿੱਚ ਅਗਲੇਰੀ ਕਾਰਵਾਈ ‘ਤੇ ਰੋਕ ਲਾ ਦਿੱਤੀ ਹੈ। ਜਸਟਿਸ ਸੰਦੀਪ ਮੌਦਗਿਲ ਨੇ ਪ੍ਰੀਖਿਆਰਥੀਆਂ ਨੂੰ ਅੰਕ ਦੇਣ ਦੇ ਤਰੀਕੇ ਵਿੱਚ “ਮੁੱਢਲੇ ਤੌਰ ‘ਤੇ ਕੁਝ ਬੇਨਿਯਮੀਆਂ ਤੇ ਅਸਪੱਸ਼ਟਤਾਵਾਂ” ਨੂੰ ਦੇਖਣ ਤੋਂ ਬਾਅਦ ਇਹ ਹੁਕਮ ਪਾਸ ਕੀਤਾ। ਇਹ ਹੁਕਮ ਜਸਟਿਸ ਮੌਦਗਿਲ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਦੀ ਇੱਕ ਆਜ਼ਾਦ, ਅਦਾਲਤ-ਨਿਗਰਾਨੀ ਹੇਠ ਪੜਤਾਲ ਕਰਨ ਦੇ ਹੁਕਮ ਦੇਣ ਤੋਂ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਆਇਆ ਹੈ। ਅਗਲੀ ਸੁਣਵਾਈ 2 ਸਤੰਬਰ ਨੂੰ ਹੋਵੇਗੀ।




