ਅੰਮ੍ਰਿਤਸਰ (ਨ ਜ਼ ਸ)-ਭਾਰਤੀ ਕਮਿਊਨਿਸਟ ਪਾਰਟੀ ਦੀ ਦਿੱਲੀ ਰੈਲੀ ਦੀ ਤਿਆਰੀ ਵਜੋਂ ਵੀਰਵਾਰ ਇੱਥੇ ਪੈਦਲ ਯਾਤਰਾ ਕਰਕੇ ਢਪਈ ਰੋਡ ਫਾਟਕ ਦੇ ਨਜ਼ਦੀਕ ਮਜ਼ਦੂਰਾਂ ਦੀ ਵਿਸ਼ਾਲ ਮੀਟਿੰਗ ਕੀਤੀ ਗਈ, ਜਿਸ ਨੂੰ ਅਮਰਜੀਤ ਸਿੰਘ ਆਸਲ, ਵਿਜੇ ਕਪੂਰ, ਦਸਵਿੰਦਰ ਕੌਰ, ਕੁਲਵੰਤ ਰਾਏ ਬਾਵਾ ਆਦਿ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਮਹਿੰਗਾਈ ਨੂੰ ਨੱਥ ਪਾਈ ਜਾਵੇ, ਮਜ਼ਦੂਰਾਂ ਦੇ ਵਿਰੁੱਧ ਪਾਸ ਕੀਤੇ ਲੇਬਰ ਕੋਡ ਰੱਦ ਕੀਤੇ ਜਾਣ, ਮਜ਼ਦੂਰ ਦੀ ਘੱਟੋ-ਘੱਟ ਤਨਖਾਹ 26,000 ਰੁਪਏ ਮਹੀਨਾ ਨਿਸਚਿਤ ਕੀਤੀ ਜਾਵੇ, ਮਿਆਰੀ ਸਿੱਖਿਆ ਅਤੇ ਇਲਾਜ ਸਭਨਾਂ ਲਈ ਉਪਲੱਬਧ ਹੋਵੇ, ਫਿਰਕਾਪ੍ਰਸਤੀ, ਨਫਰਤ ਅਤੇ ਜਾਤ-ਪਾਤ ਦੀ ਰਾਜਨੀਤੀ ਦਾ ਖਾਤਮਾ ਕੀਤਾ ਜਾਵੇ ਅਤੇ ਨੌਜਵਾਨਾਂ ਲਈ ਰੁਜ਼ਗਾਰ ਦਾ ਢੁਕਵਾਂ ਪ੍ਰਬੰਧ ਹੋਵੇ। ਬੁਲਾਰਿਆਂ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ। ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਫੌਰੀ ਤੌਰ ‘ਤੇ ਮੰਨੀਆਂ ਜਾਣ। ਇਸ ਮੌਕੇ ਸ਼ਮਸ਼ੇਰ ਨਾਥ, ਮੋਹਨ ਲਾਲ, ਸੁਖਵੰਤ ਸਿੰਘ, ਜੋਗਿੰਦਰ ਲਾਲ, ਸੁਰਿੰਦਰ ਕੁਮਾਰ, ਪ੍ਰੇਮ ਸਿੰਘ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।





