ਸਾਬਕਾ ਡਿਪਟੀ ਸਪੀਕਰ ਦੀ ਲਾਸ਼ ਲਟਕਦੀ ਮਿਲੀ

0
11

ਕੋਲਕਾਤਾ : ਸਾਬਕਾ ਡਿਪਟੀ ਸਪੀਕਰ ਅਤੇ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਆਸ਼ੀਸ਼ ਬੈਨਰਜੀ ਦੀ ਐਤਵਾਰ ਸਵੇਰੇ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਵਿੱਚ ਸਥਿਤ ਪਾਰਟੀ ਦਫਤਰ ਵਿੱਚੋਂ ਫਾਹੇ ਨਾਲ ਲਟਕਦੀ ਲਾਸ਼ ਬਰਾਮਦ ਹੋਈ।
ਪੁਲਸ ਨੂੰ ਇੱਕ ਕਥਿਤ ‘ਸੁਸਾਈਡ ਨੋਟ’ ਵੀ ਮਿਲਿਆ ਹੈ। ਰਾਮਪੁਰਹਾਟ ਤੋਂ ਪੰਜ ਵਾਰ ਵਿਧਾਇਕ ਰਹੇ ਆਸ਼ੀਸ਼ ਨੇ ਸੁਸਾਈਡ ਨੋਟ ਵਿੱਚ ਕਿਹਾ ਹੈ : ਤਾਰਾਪੀਠ ਰਾਮਪੁਰਹਾਟ ਵਿਕਾਸ ਅਥਾਰਟੀ ਦੇ ਟੈਂਡਰ ਨਾਲ ਸੰਬੰਧਤ ਫੈਸਲਿਆਂ ਵਿੱਚ ਉਨ੍ਹਾ ਦੀ ਕੋਈ ਭੂਮਿਕਾ ਨਹੀਂ ਸੀ। ਉਨ੍ਹਾ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਨ੍ਹਾ ਨੂੰ ਮਹਿਸੂਸ ਹੋਇਆ ਕਿ ਸਿਆਸਤ ਵਿੱਚ ਦਾਖਲ ਹੋਣਾ ਇੱਕ ਗਲਤੀ ਸੀ।