ਗਿੱਦੜਬਾਹਾ (ਜਸਵੰਤ ਗਿੱਲ ਛੱਤਿਆਣਾ)
ਸੀ ਪੀ ਆਈ ਸ੍ਰੀ ਮੁਕਤਸਰ ਸਾਹਿਬ ਦਾ ਜਥਾ ਮਾਰਚ ਐਤਵਾਰ ਪਿੰਡ ਦੋਦਾ ਤੋਂ ਜਨ ਸਭਾ ਕਰਕੇ ਸ਼ੁਰੂ ਕੀਤਾ ਗਿਆ। ਇਸ ਇਕੱਠ ਨੂੰ ਜਗਰੂਪ ਸਿੰਘ, ਬੋਹੜ ਸਿੰਘ ਸੁਖਣਾ ਅਤੇ ਚਰਨਜੀਤ ਸਿੰਘ ਦੋਦਾ ਨੇ ਸੰਬੋਧਨ ਕੀਤਾ। ਆਗੂਆਂ ਨੇ 21 ਅਗਸਤ ਨੂੰ ਖੰਡਾ ਪਾਰਕ ਮੁਕਤਸਰ ਵਿੱਚ ਨਰੇਗਾ ਬਹਾਲੀ ਰੈਲੀ ਅਤੇ ਇਕ ਸਤੰਬਰ ਨੂੰ ਸੀ ਪੀ ਆਈ ਦੇ ਸੱਦੇ ‘ਤੇ ਰਾਮਲੀਲ੍ਹਾ ਮੈਦਾਨ ਦਿੱਲੀ ਰੈਲੀ ਦੀ ਮਹੱਤਤਾ ਦਾ ਵਿਸਥਾਰ ਸਹਿਤ ਵਿਖਿਆਨ ਕੀਤਾ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਜਥਾ ਮਾਰਚ ਗਿਆਨੀ ਗੁਰਬਚਨ ਸਿੰਘ, ਬਲਵੀਰ ਸਿੰਘ ਕੋਠੇ ਦਸਮੇਸ਼ ਨਗਰ ਅਤੇ ਚਰਨਜੀਤ ਸਿੰਘ ਦੋਦਾ ਦੀ ਅਗਵਾਈ ਵਿੱਚ ਭਲਾਈਆਣਾ, ਕੋਟਲੀ ਅਬਲੂ ਅਤੇ ਕੋਠੇ ਅਮਨਗੜ੍ਹ ਲਈ ਰਵਾਨਾ ਹੋਇਆ।ਇਸ ਮੌਕੇ ਪਾਰਟੀ ਮੈਂਬਰ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂ ਤੇ ਵਰਕਰ ਹਾਜ਼ਰ ਸਨ।





