25.8 C
Jalandhar
Monday, September 16, 2024
spot_img

ਭਾਜਪਾ ਸਿੱਧੀ ਨਹੀਂ ਲੜ ਸਕਦੀ, ਇਸ ਲਈ ਏਜੰਸੀਆਂ ਦਾ ਸਹਾਰਾ ਲੈਂਦੀ : ਬਘੇਲ

ਰਾਏਪੁਰ : ਛੱਤੀਸਗੜ੍ਹ ’ਚ ਮੰਗਲਵਾਰ ਨੂੰ ਈ ਡੀ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਕਿ ਭਾਜਪਾ ਸਿੱਧੇ ਲੜ ਨਹੀਂ ਸਕਦੀ, ਇਸ ਲਈ ਈ ਡੀ, ਆਈ ਟੀ ਰਾਹੀਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਇਨ੍ਹਾਂ ਦੀਆਂ ਯਾਤਰਵਾਂ ਵਧ ਜਾਂਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਡਰਾਉਣ-ਧਮਕਾਉਣ ਤੋਂ ਇਲਾਵਾ ਕੋਈ ਕੰਮ ਨਹੀਂ, ਪਰ ਜਨਤਾ ਜਾਣ ਚੁੱਕੀ ਹੈ। ਕੇਂਦਰ ’ਚ ਬੈਠੀ ਭਾਜਪਾ ਸਰਕਾਰ ਏਜੰਸੀਆਂ ਦਾ ਗਲਤ ਇਸਤੇਮਲ ਕਰ ਰਹੀ ਹੈ। ਛੱਤੀਸਗੜ੍ਹ ਦੇ ਕਈ ਸ਼ਹਿਰਾਂ ’ਚ ਈ ਡੀ ਨੇ ਮੰਗਲਵਾਰ ਸਵੇਰੇ ਛਾਪੇਮਾਰੀ ਕੀਤੀ। ਇਸ ’ਚ ਦੁਰਗ ’ਚ ਮੁੱਖ ਮੰਤਰੀ ਬਘੇਲ ਦੀ ਓ ਐੱਸ ਡੀ ਚੌਰੱਸਿਆ, ਰਾਏਗੜ੍ਹ ਦੇ ਕੁਲੈਕਟਰ ਰਾਨੂ ਸ਼ਾਹ ਦਾ ਨਾਂਅ ਵੀ ਹੈ। ਇਸ ਤੋਂ ਇਲਾਵਾ ਰਾਏਪੁਰ ’ਚ ਕੋਇਲਾ ਕਾਰੋਬਾਰੀ ਸੂਰਿਆਕਾਂਤ ਤਿਵਾੜੀ, ਮਹਾਸਸਮੁੰਦ ’ਚ ਉਨ੍ਹਾ ਦੇ ਸਹੁਰੇ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਅਗਨੀ ਚੰਦਾਕਰ, ਮਾਈਨਿੰਗ ਹੈੱਡ ਆਈ ਏ ਐੱਸ ਜੇ ਪੀ ਮੌਰਿਆ, ਰਾਏਗੜ੍ਹ ਦੇ ਗਾਂਜਾ ਚੌਕ ਨਿਵਾਸੀ ਨਵਨੀਤ ਤਿਵਾੜੀ, ਪਿ੍ਰੰਸ ਭਾਟੀਆ ਤੇ ਸੀ ਏ ਸੁਨੀਲ ਅਗਰਵਾਲ ਦੇ ਟਿਕਾਣਿਆਂ ’ਤੇ ਈ ਡੀ ਨੇ ਕਾਰਵਾਈ ਕੀਤੀ।

Related Articles

LEAVE A REPLY

Please enter your comment!
Please enter your name here

Latest Articles