ਚੰਡੀਗੜ੍ਹ (ਗੁਰਜੀਤ ਬਿੱਲਾ)
ਇਪਟਾ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨਟ ਚੋਣ ਵਿੱਚ ਗਰੈਜੂਏਟ ਚੋਣ ਹਲਕੇ ਤੋਂ ਚੋਣ ਲੜ ਰਹੇ ਪੰਜਾਬੀ ਕਵੀ, ਆਲੋਚਕ, ਚਿੰਤਕ, ਸਾਹਿਤਕ ਜਥੇਬੰਦੀਆਂ ਦੇ ਅਣਥਕ ਕਾਮੇ ਅਤੇ ਪੰਜਾਬ ਯੂਨੀਵਿਰਸਟੀ ਚੰਡੀਗੜ੍ਹ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫੈਸਰ ਅਤੇ ਮੁਖੀ ਰਹੇ ਡਾ. ਸੁਖਦੇਵ ਸਿੰਘ ਸਿਰਸਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ।ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਇਪਟਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਦੱਸਿਆ ਕਿ ਪ੍ਰਗਤੀਸ਼ੀਲ ਲੇਖਕ ਸੰਘ ਦੇ ਮੌਜੂਦਾ ਰਾਸ਼ਟਰੀ ਜਨਰਲ ਸੱਕਤਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਤੇ ਜਨਰਲ ਸਕੱਤਰ ਰਹੇ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਵਿਚ ਖੁਸ਼ਹਾਲ ਪਰਵਾਰ ਨਾਲ ਸੰਬੰਧਤ ਡਾ. ਸਿਰਸਾ ਦਾ ਕਾਵਿ-ਸੰਗ੍ਰਹਿ ‘ਕਵਿਤਾ ਦਾ ਦੇਸ’ ਪਿਛਲੇ ਸਾਲ 2025 ਵਿਚ ਸਾਹਿਤਕ ਹਲਕਿਆਂ ‘ਚ ਚਰਚਿਤ ਰਿਹਾ, ਜਿਸ ਨੇ ਮਨੁੱਖ ਦੀ ਤਲਾਸ਼ ਦੇ ਸੰਘਰਸ਼ ਦੀ ਸ਼ਾਇਰੀ ਵਜੋਂ ਦੇਖਦਿਆਂ ਆਧੁਨਿਕ ਮਨੁੱਖ ਦੀ ਵਧ ਰਹੀ ਬੇਗਾਨਗੀ ਅਤੇ ਅੰਦਰਲੇ ਮਾਰੂਥਲ ਨੂੰ ਮਹੱਤਵਪੂਰਨ ਪੱਖ ਵਜੋਂ ਰੇਖਾਂਕਿਤ ਕੀਤਾ। ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਅਤੇ ਇਪਟਾ ਚੰਡੀਗੜ੍ਹ ਦੇ ਜਨਰਲ ਸਕੱਤਰ ਕਮਲ ਨੈਨ ਸਿੰਘ ਸੇਖੋਂ ਤੇ ਇਪਟਾ ਪੰਜਾਬ ਦੇ ਆਗੂ ਬਠਿੰਡਾ ਤੋਂ ਗੁਰਮੀਤ ਸਿੰਘ, ਮਾਨਸਾ ਤੋਂ ਮੇਘ ਰਾਜ ਰੱਲਾ, ਸੰਗਰੂਰ ਤੋਂ ਗੁਰਦਿਆਲ ਨਿਰਮਾਣ, ਦਲਬਾਰ ਸਿੰਘ ਚੱਠਾ ਸੇਖਵਾਂ, ਪਟਿਆਲਾ ਤੋਂ ਹਰਜੀਤ ਕੈਂਥ ਅਤੇ ਡਾ. ਕੁਲਦੀਪ ਸਿੰਘ ਦੀਪ, ਮੁਹਾਲੀ ਤੋਂ ਨਰਿੰਦਰਪਾਲ ਨੀਨਾ ਅਤੇ ਡਾ. ਅਮਨ ਭੋਗਲ, ਰੋਪੜ ਤੋਂ ਸੁਰਿੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ, ਅਮਿੰ੍ਰਤਸਰ ਤੋਂ ਬਲਬੀਰ ਮੂਧਲ ਅਤੇ ਦਲਜੀਤ ਸੋਨਾ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਗੁਰਮੀਤ ਬਾਜਵਾ ਅਤੇ ਬੂਟਾ ਰਾਮ ਅਜ਼ਾਦ, ਪਠਾਨਕੋਟ ਤੋਂ ਸੁਰੇਸ਼ ਮਹਿਤਾ, ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਲੁਧਿਆਣਾ ਤੋਂ ਪ੍ਰਦੀਪ ਸ਼ਰਮਾ, ਮੋਗੇ ਤੋਂ ਇੰਦਰਜੀਤ ਮੋਗਾ ਅਤੇ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਅਸ਼ੋਕ ਪੁਰੀ ਅਤੇ ਸਰਘੀ ਪਰਵਾਰ ਦੇ ਰੰਗਕਰਮੀ ਕੁੱਕੂ ਦੀਵਾਨ, ਰੰਜੀਵਨ ਸਿੰਘ, ਨਰਿੰਦਰ ਨਸਰੀਨ, ਰਿੱਤੂਰਾਗ ਅਤੇ ਗੁਰਵਿੰਦਰ ਬਾਕਰਪੁਰੀਆਂ ਨੇ ਅਕਾਦਮਿਕ ਖ਼ੁਦਮੁਖ਼ਤਿਆਰੀ, ਅਧਿਆਪਕਾਂ ਅਤੇ ਵਿਦਆਰਥੀਆਂ ਦੇ ਹੱਕ, ਖੋਜ ਦੀ ਆਜ਼ਾਦੀ, ਪੰਜਾਬੀ ਭਾਸ਼ਾ ਅਤੇ ਮਨੁੱਖੀ ਵਿਗਆਨਾਂ ਦੀ ਮਹੱਤਤਾ, ਯੂਨੀਵਰਸਿਟੀ ਦੇ ਲੋਕਤੰਤਰਿਕ ਸਰੂਪ ਦੀ ਰੱਖਿਆ ਅਤੇ ਉਚ ਸਿੱਖਿਆ ਨੂੰ ਬਾਜ਼ਾਰੂ ਦਬਾਵਾਂ ਤੋਂ ਬਚਾਉਣ ਦੇ ਸਵਾਲ ਨੂੰ ਲੈ ਕੇ ਚੋਣ ਲੜ ਰਹੇ ਡਾ. ਸੁਖਦੇਵ ਸਿੰਘ ਸਿਰਸਾ ਨੂੰ 20 ਸਤੰਬਰ ਨੂੰ ਹੋ ਰਹੀ ਚੋਣ ਵਿੱਚ ਪਹਿਲੀ/ਦੂਜੀ ਤਰਜੀਹ ਦੀਆਂ ਵੋਟਾਂ ਪਾਉਣ ਦੀ ਗੁਜਾਰਿਸ਼ ਕੀਤੀ ਹੈ।




