ਹਾਈ ਕੋਰਟ ਦੇ ਵਧੀਕ ਜੱਜ ਵਜੋਂ 9 ਨੇ ਲਿਆ ਹਲਫ਼

0
9

ਚੰਡਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਆਂ ਪਾਲਿਕਾ ਵਿੱਚ ਲਿੰਗ ਪ੍ਰਤੀਨਿਧਤਾ ਦੇ ਮਾਮਲੇ ਵਿੱਚ ਇੱਕ ਨਵਾਂ ਮੀਲ ਪੱਥਰ ਹਾਸਲ ਕੀਤਾ। 9 ਵਧੀਕ ਜੱਜਾਂ ਦੇ ਸਹੁੰ ਚੁੱਕਣ ਦੇ ਨਾਲ ਹਾਈ ਕੋਰਟ ਵਿੱਚ ਮਹਿਲਾ ਜੱਜਾਂ ਦੀ ਗਿਣਤੀ 19 ਹੋ ਗਈ। ਹਾਈ ਕੋਰਟ ਦੇ ਸਦੀ ਤੋਂ ਵੱਧ ਪੁਰਾਣੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਏਨੀ ਵੱਡੀ ਗਿਣਤੀ ਵਿੱਚ ਮਹਿਲਾ ਜੱਜ ਇੱਕੋ ਸਮੇਂ ਬੈਂਚ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਹਾਈ ਕੋਰਟ ਵਿੱਚ ਮਹਿਲਾ ਜੱਜਾਂ ਦੀ ਸਭ ਤੋਂ ਵੱਧ ਗਿਣਤੀ 18 ਸੀ, ਜਦ ਕਿ ਪਿਛਲਾ ਅੰਕੜਾ 13 ਤੱਕ ਪਹੁੰਚ ਗਿਆ ਸੀ। ਕਾਰਜਕਾਰੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸ਼ੁੱਕਰਵਾਰ ਹਾਈ ਕੋਰਟ ਦੇ ਅਹਾਤੇ ਵਿੱਚ ਹੋਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਨੌਂ ਨਵੇਂ ਵਧੀਕ ਜੱਜਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਨ੍ਹਾਂ ਵਿੱਚ ਤਿੰਨ ਮਹਿਲਾ ਜੱਜ ਮੋਨਿਕਾ ਛਿੱਬਰ ਸ਼ਰਮਾ, ਪੂਜਾ ਚੋਪੜਾ ਅਤੇ ਦਿਵਿਆ ਸ਼ਰਮਾ ਸ਼ਾਮਲ ਸਨ। ਹਰਿਆਣਾ ਦੇ ਐਡਵੋਕੇਟ ਜਨਰਲ ਪ੍ਰਵਿੰਦਰ ਸਿੰਘ ਚੌਹਾਨ, ਹਰਮੀਤ ਸਿੰਘ ਦਿਓਲ, ਰਾਜੇਸ਼ ਗੌੜ, ਸੁਨੀਸ਼ ਬਿਦਲਿਸ਼, ਮਿੰਦਰਜੀਤ ਯਾਦਵ ਅਤੇ ਰਵਿੰਦਰ ਮਲਿਕ ਨੇ ਵੀ ਵਧੀਕ ਜੱਜਾਂ ਵਜੋਂ ਸਹੁੰ ਚੁੱਕੀ। ਹਾਈ ਕੋਰਟ ਵਿੱਚ ਮੌਜੂਦਾ ਮਹਿਲਾ ਜੱਜਾਂ ਵਿੱਚ ਅਲਕਾ ਸਰੀਨ, ਅਰਚਨਾ ਪੁਰੀ, ਲਪਿਤਾ ਬੈਨਰਜੀ, ਨਿਧੀ ਗੁਪਤਾ, ਅਮਰਜੋਤ ਭੱਟੀ, ਮਨੀਸ਼ਾ ਬੱਤਰਾ, ਹਰਪ੍ਰੀਤ ਕੌਰ ਜੀਵਨ, ਸੁਖਵਿੰਦਰ ਕੌਰ, ਸੁਦੀਪਤੀ ਸ਼ਰਮਾ, ਕੀਰਤੀ ਸਿੰਘ, ਮਨਦੀਪ ਪੰਨੂ, ਰੁਪਿੰਦਰਜੀਤ ਚਾਹਲ, ਸ਼ਾਲਿਨੀ ਸਿੰਘ ਨਾਗਪਾਲ, ਅਰਾਧਨਾ ਨੇਸ਼ ਕੁਮਾਰ ਤੇ ਰਮੇਸ਼ ਕੁਮਾਰ ਸਾਵਧਾਨ ਸ਼ਾਮਲ ਹਨ।
ਐਡਮਿੰਟਨ ਦੇ ਗੁਰਦੁਆਰੇ ‘ਚ ਚਾਕੂ ਨਾਲ ਹਮਲਾ
ਐਡਮਿੰਟਨ : ਕੈਨੇਡਾ ਦੇ ਅਲਬਰਟਾ ਦੇ ਐਡਮਿੰਟਨ ਵਿੱਚ ਇੱਕ ਗੁਰਦੁਆਰੇ ਦੇ ਅੰਦਰ ਸ਼ੁੱਕਰਵਾਰ ਚਾਕੂ ਮਾਰਨ ਦੀ ਘਟਨਾ ਵਾਪਰੀ। ਇੱਕ ਅਣਪਛਾਤੇ ਵਿਅਕਤੀ ਨੇ ਨਾਨਕਸਰ ਗੁਰਦੁਆਰਾ ਗੁਰਸਿੱਖ ਮੰਦਰ ਕੰਪਲੈਕਸ ਦੇ ਅੰਦਰ ਦੋ ਲੋਕਾਂ ਨੂੰ ਚਾਕੂ ਮਾਰ ਦਿੱਤਾ। ਇਹ ਘਟਨਾ ਇੱਕ ਵਿਆਹ ਸਮਾਰੋਹ ਤੋਂ ਪਹਿਲਾਂ ਸਵੇਰ ਦੀ ਅਰਦਾਸ ਵੇਲੇ ਵਾਪਰੀ। ਇਹ ਹਮਲਾ ਸਵੇਰੇ 5 ਵਜੇ ਤੋਂ ਬਾਅਦ ਹੋਇਆ। ਐਡਮਿੰਟਨ ਪੁਲਸ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।