ਨਵੀਂ ਦਿੱਲੀ : ਮਲਿਕਾਰਜੁਨ ਖੜਗੇ ਨੇ ਕੇਂਦਰ ਦੀ ਈਥਾਨੌਲ ਨੀਤੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਖੰਡ ਦਾ ਉਤਪਾਦਨ ਘਟਿਆ, ਖੰਡ ਦਾ ਸਟਾਕ ਨੌਂ ਸਾਲਾਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਅਤੇ ਆਯਾਤ ਵਧਿਆ, ਜਦੋਂ ਕਿ ਗੰਨੇ ਨੂੰ ਈਥਾਨੌਲ ਮਿਸ਼ਰਣ ਵੱਲ ਮੋੜ ਦਿੱਤਾ ਗਿਆ। ਕਾਂਗਰਸ ਪ੍ਰਧਾਨ ਖੜਗੇ ਨੇ ਸ਼ਨੀਵਾਰ ਖੰਡ ਦੀਆਂ ਵਧਦੀਆਂ ਕੀਮਤਾਂ ਅਤੇ ਘੱਟ ਖੰਡ ਸਟਾਕ ‘ਤੇ ਕੇਂਦਰ ਦੀ ਨਿੰਦਾ ਕੀਤੀ ਤੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਕੁੜੱਤਣ ਖੰਡ ਦੀ ਮਿਠਾਸ ਵਿੱਚ ਘੁਲ ਗਈ ਹੈ। ਐੱਕਸ ‘ਤੇ ਇੱਕ ਪੋਸਟ ਵਿੱਚ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਸਰਕਾਰ ਨੂੰ ਤਿੰਨ ਸਿੱਧੇ ਸਵਾਲ ਪੁੱਛੇ ਅਤੇ ਇਸ ਦੇ ‘ਆਤਮ ਨਿਰਭਰ ਭਾਰਤ’ ਦੇ ਦਾਅਵੇ ‘ਤੇ ਸਵਾਲ ਉਠਾਏ। ‘ਤਿਉਹਾਰਾਂ ਤੋਂ ਪਹਿਲਾਂ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਕੁੜੱਤਣ ਖੰਡ ਦੀ ਮਿਠਾਸ ਵਿੱਚ ਵੀ ਉਤਰ ਗਈ ਹੈ। ਮੋਦੀ ਸਰਕਾਰ ਨੂੰ ਤਿੰਨ ਸਿੱਧੇ ਸਵਾਲ : 1. ਦੁਨੀਆ ਦੇ ਸਭ ਤੋਂ ਵੱਡੇ ਖੰਡ ਉਤਪਾਦਕ ਅਤੇ ਨਿਰਯਾਤਕ ਭਾਰਤ ਵਿੱਚ ਖੰਡ ਦਾ ਸਟਾਕ ਅੱਜ 9 ਸਾਲਾਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਕਿਉਂ? ਅਸੀਂ ਨਿਰਯਾਤ ਨੂੰ ਰੋਕਣ ਅਤੇ 10 ਲੱਖ ਟਨ ਖੰਡ ਡਿਊਟੀ-ਮੁਕਤ ਦਰਾਮਦ ਕਰਨ ਦੇ ਬਿੰਦੂ ‘ਤੇ ਕਿਵੇਂ ਪਹੁੰਚ ਗਏ? 2. ਖੰਡ ਤਿੰਨ ਮਹੀਨਿਆਂ ਵਿੱਚ ਲਗਭਗ 40 ਫੀਸਦੀ ਮਹਿੰਗੀ ਹੋ ਗਈ ਹੈ, ਤਿਉਹਾਰਾਂ ਤੋਂ ਠੀਕ ਪਹਿਲਾਂ ਜਨਤਾ ‘ਤੇ ਬੋਝ ਪਾਉਣ ਵਾਲੇ ਇਸ ਕੀਮਤ ਵਾਧੇ ਲਈ ਕੌਣ ਜ਼ਿੰਮੇਵਾਰ ਹੈ? 3. ਜਦੋਂ ਦੇਸ਼ ਵਿੱਚ ਖੰਡ ਦੀ ਕਮੀ ਹੈ, ਤਾਂ ਗੰਨੇ ਅਤੇ ਅਨਾਜ ਨੂੰ ਈਥਾਨੌਲ ਪੈਦਾ ਕਰਨ ਲਈ ਮੋੜਨ ਦੀ ਨੀਤੀ ਦੀ ਸਮੀਖਿਆ ਕਿਉਂ ਨਹੀਂ ਕੀਤੀ ਜਾ ਰਹੀ? ‘ ਕੇਂਦਰ ਦੀ ਈਥਾਨੌਲ ਮਿਸ਼ਰਣ ਨੀਤੀ ‘ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਮੁਖੀ ਨੇ ਕਿਹਾ, ‘ਪਹਿਲਾਂ, ਖੰਡ ਉਤਪਾਦਨ ਵਿੱਚ ਗਿਰਾਵਟ ਆਈ, ਫਿਰ ਸਟਾਕ 9 ਸਾਲਾਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ, ਹੁਣ ਅਸੀਂ ਵਿਦੇਸ਼ਾਂ ਤੋਂ ਖੰਡ ਆਯਾਤ ਕਰ ਰਹੇ ਹਾਂ ਅਤੇ ਦੂਜੇ ਪਾਸੇ ਅਸੀਂ ਪੈਟਰੋਲ ਨਾਲ ਮਿਲਾਉਣ ਲਈ ਗੰਨੇ ਨੂੰ ਈਥਾਨੌਲ ਵਿੱਚ ਸੁੱਟ ਰਹੇ ਹਾਂ





