ਨਿੱਝਰ ਨੂੰ ਮੈਂ ਮਾਰਿਆ ਸੀ : ਗੋਲਡੀ ਬਰਾੜ

0
9

ਨਵੀਂ ਦਿੱਲੀ : ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਨੂੰ ਮਾਰਿਆ ਸੀ। ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਸੰਬੰਧ ਕਾਫ਼ੀ ਵਿਗੜ ਗਏ ਸਨ। ਸਿੱਖ ਆਗੂ ਪਰਮਜੀਤ ਸਿੰਘ ਪੰਮਾ ਨਾਲ ਗੱਲਬਾਤ ਦੌਰਾਨ ਗੋਲਡੀ ਬਰਾੜ ਨੇ ਦਾਅਵਾ ਕੀਤਾ ਕਿ ਨਿੱਝਰ ਉਨ੍ਹਾਂ ਲੋਕਾਂ ਦਾ ਸਮਰਥਨ ਕਰਦਾ ਸੀ, ਜੋ ਨੌਜਵਾਨਾਂ ਨੂੰ ਨਸ਼ੇ ਦੇ ਜਾਲ ਵਿੱਚ ਫਸਾਉਂਦੇ ਸੀ। ਜਿਨ੍ਹਾਂ ਨੇ ਉਨ੍ਹਾਂ ਨੂੰ ਨਸ਼ੇ ਵੇਚਣ ਅਤੇ ਮੁਖਬਰ ਬਣਨ ਲਈ ਬਲੈਕਮੇਲ ਕੀਤਾ ਸੀ। ਨਿੱਝਰ ਇਨ੍ਹਾਂ ਲੋਕਾਂ ਨੂੰ ਮਜ਼ਬੂਤ ਕਰ ਰਿਹਾ ਸੀ ਤਾਂ ਜੋ ਸਮਾਂ ਆਉਣ ‘ਤੇ ਉਨ੍ਹਾਂ ਦੀ ਵਰਤੋਂ ਕਰ ਸਕੇ। ਬਰਾੜ ਨੇ ਦਾਅਵਾ ਕੀਤਾ ਕਿ ਉਸ ਨੇ ਗੁਰਦੁਆਰੇ ਦੇ ਅੰਦਰ ਗੋਲੀ ਨਹੀਂ ਚਲਾਈ, ਕਿਉਂਕਿ ਇਹ ਗੁਰੂ ਘਰ ਹੈ। ਉਹ ਉਸ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਨਿੱਝਰ ‘ਤੇ ਪੰਜਾਹ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 34 ਗੋਲੀਆਂ ਉਸ ਨੂੰ ਲੱਗੀਆਂ।
ਵਿਸ਼ਾਲ ਗਣੇਸ਼ ਮੂਰਤੀ ਹੇਠਾਂ ਆ ਕੇ 2 ਦੀ ਮੌਤ, 5 ਜ਼ਖਮੀ
ਮੁੰਬਈ : ਦੱਖਣੀ ਮੁੰਬਈ ਵਿੱਚ ‘ਭੁਲੇਸ਼ਵਰਚਾ ਰਾਜਾ’ ਦੀ ਵਿਸ਼ਾਲ ਗਣੇਸ਼ ਮੂਰਤੀ ਦੇ ਆਗਮਨ ਸਮਾਰੋਹ ਦੌਰਾਨ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਦੋ ਬੱਚਿਆਂ ਸਮੇਤ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਇਹ ਘਟਨਾ ਸ਼ਨੀਵਾਰ ਰਾਤ ਲੱਗਭੱਗ 10 ਵਜੇ ਭੁਲੇਸ਼ਵਰ ਦੇ ਜੈ ਅੰਬੇ ਚੌਕ ‘ਚ ਕਬੂਤਰਖਾਨਾ ਨੇੜੇ ਬਲਰਾਮ ਮਰਚੈਂਟ ਰੋਡ ‘ਤੇ ਵਾਪਰੀ। ਮੂਰਤੀ ਨੂੰ ਪੰਡਾਲ ਵੱਲ ਲੈ ਕੇ ਜਾਇਆ ਜਾ ਰਿਹਾ ਸੀ, ਜਦੋਂ ਅਚਾਨਕ ਸੰਤੁਲਨ ਵਿਗੜਨ ਕਾਰਨ ਇਹ ਹੇਠਾਂ ਡਿੱਗ ਗਈ। ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋ ਵਿਅਕਤੀਆਂ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਸੰਕੇਤ ਨੇਵਸ਼ੇ (33) ਅਤੇ ਬ੍ਰਿਜੇਸ਼ ਹੇਮੰਤ ਜੋਸ਼ੀ (30) ਵਜੋਂ ਹੋਈ ਹੈ। ਜ਼ਖਮੀ ਹੋਏ ਪੰਜ ਵਿਅਕਤੀਆਂ- ਵੈਭਵ ਘੇਨੰਦ (38), ਪਵਨ ਚੌਰਸੀਆ (25), ਲਾਵਣਿਆ ਗਨੇਰ (5), ਦਿਵਿਆ ਗਨੇਰ (7) ਅਤੇ ਕੁਨਾਲ ਕਾਸ਼ਿਦ (26) ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।