ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਸ ਵੱਲੋਂ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਅਤੇ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਖਿਲਾਫ ਵੱਖ-ਵੱਖ ਮਾਮਲਿਆਂ ’ਚ ਦਰਜ ਐੱਫ ਆਈ ਆਰਜ਼ ਨੂੰ ਰੱਦ ਕਰ ਦਿੱਤਾ ਹੈ। ਕੁਮਾਰ ਵਿਸ਼ਵਾਸ ’ਤੇ ਪੰਜਾਬ ਦੀ ਰੂਪਨਗਰ ਪੁਲਸ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ ਕਥਿਤ ਭੜਕਾਊ ਬਿਆਨ ਦੇਣ ਲਈ ਮਾਮਲਾ ਦਰਜ ਕੀਤਾ ਸੀ। ਇਸ ਦੇ ਨਾਲ ਹੀ ਅਪਰੈਲ ਮਹੀਨੇ ’ਚ ਬੱਗਾ ਖਿਲਾਫ ਮੁਹਾਲੀ ’ਚ ਭੜਕਾਊ ਬਿਆਨ ਦੇਣ ਅਤੇ ਅਪਰਾਧਕ ਧਮਕੀ ਦੇਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਸੀ। ਜਸਟਿਸ ਅਨੂਪ ਚਿਤਕਾਰਾ ਨੇ ਐੱਫ ਆਈ ਆਰ ਰੱਦ ਕਰਨ ਦਾ ਹੁਕਮ ਦਿੱਤਾ। ਫੈਸਲੇ ਤੋਂ ਬਾਅਦ ਕੁਮਾਰ ਵਿਸ਼ਵਾਸ ਨੇ ਨਿਆਂ ਪਾਲਿਕਾ ਅਤੇ ਆਪਣੇ ਪ੍ਰਸੰਸਕਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਭਾਜਪਾ ਨੇਤਾ ਬੱਗਾ ਨੇ ਟਵੀਟ ਕੀਤਾਅਰਵਿੰਦ ਕੇਜਰੀਵਾਲ ਦੇ ਮੂੰਹ ’ਤੇ ਪੰਜਾਬ ਹਾਈ ਕੋਰਟ ਨੇ ਕਰਾਰਾ ਥੱਪੜ ਮਾਰਿਆ ਹੈ। ਮੇਰੇ ਅਤੇ ਡਾਕਟਰ ਕੁਮਾਰ ਵਿਸ਼ਵਾਸ ਵਿਰੁੱਧ ਦਰਜ ਐੱਫ ਆਈ ਆਰਜ਼ ਨੂੰ ਰੱਦ ਕਰ ਦਿੱਤਾ ਹੈ।