ਬਰਨਾਲਾ : 22 ਜੁਲਾਈ ਨੂੰ ਸਫਾਈ ਕਰਮਚਾਰੀਆਂ ‘ਤੇ ਲਾਠੀਚਾਰਜ ਮਗਰੋਂ ਜ਼ਿਲ੍ਹਾ ਪੁਲਸ ਲਾਈਨ ਭੇਜੇ ਜਾਣ ਦੇ ਡੇਢ ਮਹੀਨੇ ਬਾਅਦ, ਬਰਨਾਲਾ ਸਿਟੀ-1 ਪੁਲਸ ਸਟੇਸ਼ਨ ਦੇ ਤੱਤਕਾਲੀ ਐੱਸ ਐੱਚ ਓ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਹੁਣ ਧਨੌਲਾ ਪੁਲਸ ਸਟੇਸ਼ਨ ਦਾ ਐੱਸ ਐੱਚ ਓ ਤਾਇਨਾਤ ਕਰ ਦਿੱਤਾ ਗਿਆ ਹੈ। ਬਰਨਾਲਾ ਦੇ ਤੱਤਕਾਲੀ ਡੀ ਐੱਸ ਪੀ ਸਤਵੀਰ ਸਿੰਘ ਇਸ ਮਾਮਲੇ ਵਿੱਚ ਅਜੇ ਤੱਕ ਮੁਅੱਤਲ ਚੱਲ ਰਹੇ ਹਨ।
ਕਰਮ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਭਲਕੇ
ਤਰਨ ਤਾਰਨ : ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਰਜਿੰਦਰਪਾਲ ਕੌਰ ਨੇ ਦੱਸਿਆ ਕਿ ਸ: ਕਰਮ ਸਿੰਘ ਦਾ ਭੋਗ ਅਤੇ ਸ਼ੋਕ ਸਮਾਗਮ 13 ਸਤੰਬਰ ਨੂੰ ਗੁਰਦੁਆਰਾ ਬਾਬਾ ਬੀਰ ਸਿੰਘ ਨੌਰੰਗਾਬਾਦ ਜ਼ਿਲ੍ਹਾ ਤਰਨ ਤਾਰਨ ਵਿਖੇ 12 ਤੋਂ ਇਕ ਵਜੇ ਦੁਪਹਿਰ ਨੂੰ ਹੋਵੇਗਾ।ਉੁਹ ਸੀ ਪੀ ਆਈ ਪੰਜਾਬ ਦੇ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਸੁਖਚੈਨ ਸਿੰਘ ਦੇ ਵੱਡੇ ਭਰਾ ਸਨ।ਇਹ ਸਾਰਾ ਪਰਵਾਰ ਕਮਿਊਨਿਸਟ ਲਹਿਰ ਨਾਲ ਜੁੜਿਆ ਹੋਇਆ ਹੈ।ਉਨ੍ਹਾਂ ਦਾ ਪੁੱਤਰ ਜਗਤਾਰ ਸਿੰਘ ਸੀ ਪੀ ਆਈ ਬ੍ਰਾਂਚ ਝਬਾਲ ਦਾ ਸੈਕਟਰੀ ਹੈ।
ਹੰਗਾਮੀ ਉਤਾਰਾ
ਨਵੀਂ ਦਿੱਲੀ : ਪ੍ਰਯਾਗਰਾਜ ਤੋਂ ਦਿੱਲੀ ਆ ਰਹੇ ਅਲਾਇੰਸ ਏਅਰਲਾਈਨ ਦੇ ਜਹਾਜ਼ ਨੂੰ ਇੱਕ ਇੰਜਣ ਫੇਲ੍ਹ ਹੋਣ ਕਾਰਨ ਸ਼ੁੱਕਰਵਾਰ ਦੁਪਹਿਰ ਕਰੀਬ 2.15 ਵਜੇ ਦਿੱਲੀ ਹਵਾਈ ਅੱਡੇ ‘ਤੇ ਹੰਗਾਮੀ ਹਾਲਤ ‘ਚ ਉਤਾਰਨਾ ਪਿਆ। ਜਹਾਜ਼ ‘ਚ 40 ਯਾਤਰੀ ਅਤੇ ਅਮਲੇ ਦੇ 4 ਮੈਂਬਰ ਸਨ।


