ਨਵੀਂ ਦਿੱਲੀ : ਸਾਬਕਾ ਮੁੱਖ ਚੋਣ ਕਮਿਸ਼ਨਰ ਓ ਪੀ ਰਾਵਤ ਨੇ ਚੋਣ ਕਮਿਸ਼ਨ ਦੇ ਅੰਦਰ ਮਤਭੇਦਾਂ ਨੂੰ ਬਹੁਤ ਗੰਭੀਰ ਅਤੇ ਮੰਦਭਾਗਾ ਦੱਸਿਆ ਹੈ ਅਤੇ ਕਿਹਾ ਹੈ ਕਿ ਕਾਨੂੰਨੀ ਵੋਟਰ-ਰਜਿਸਟ੍ਰੇਸ਼ਨ ਫਾਰਮ 6 ਵਿੱਚ ਬਦਲਾਅ ਬਿਲਕੁਲ ਗਲਤ ਅਤੇ ਗੈਰ-ਕਾਨੂੰਨੀ ਸਨ। ਜਨਵਰੀ ਤੋਂ ਦਸੰਬਰ 2018 ਤੱਕ ਮੁੱਖ ਚੋਣ ਕਮਿਸ਼ਨਰ ਵਜੋਂ ਸੇਵਾ ਨਿਭਾਉਣ ਵਾਲੇ ਰਾਵਤ ਨੇ ਕਿਹਾ, ‘ਇਹ ਇੱਕ ਮੰਦਭਾਗੀ ਸਥਿਤੀ ਹੈ। ਚੋਣ ਕਮਿਸ਼ਨ ਵਿੱਚ ਅਜਿਹਾ ਸ਼ਾਇਦ ਘੱਟ ਹੀ ਹੋਇਆ ਹੈ। ਮੈਂ ਵੀ ਉੱਥੇ ਰਿਹਾ ਹਾਂ, ਪਰ ਮੈਂ ਦੇਖਿਆ ਕਿ ਫੈਸਲੇ ਹਮੇਸ਼ਾ ਸਰਬਸੰਮਤੀ ਨਾਲ ਲਏ ਜਾਂਦੇ ਸਨ। ਵੋਟਰ ਸੂਚੀਆਂ ਦੀ ਸਾਂਭ-ਸੰਭਾਲ ਲਈ ਵਰਤੇ ਜਾਣ ਵਾਲੇ ਸਾਫਟਵੇਅਰ ਨੂੰ ਜ਼ਮੀਨੀ ਪੱਧਰ ‘ਤੇ ਅਧਿਕਾਰੀਆਂ ਦੁਆਰਾ ਲਏ ਗਏ ਫੈਸਲਿਆਂ ਦੀ ਥਾਂ ਨਹੀਂ ਲੈਣੀ ਚਾਹੀਦੀ। ਐੱਸ ਆਈ ਆਰ ਰਾਹੀਂ ਚੋਣ ਕਮਿਸ਼ਨ ਨੇ ਇੱਕ ਕਿਸਮ ਦਾ ਰਾਖਸ਼ਸ਼ ਪੈਦਾ ਕੀਤਾ ਹੈ, ਜਿਸ ਨੇ ਹਰ ਜਗ੍ਹਾ ਵੋਟਰਾਂ ਦੇ ਮਨਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ। ਇਹ ਚੰਗਾ ਨਹੀਂ। ਇਹ ਸਾਡੇ ਲੋਕਤੰਤਰ ਲਈ ਬਹੁਤ ਮੰਦਭਾਗਾ ਹੈ।’




