ਰਾਜਧਾਨੀ ‘ਚ 26 ਹਜ਼ਾਰ ਨੀਮ ਫੌਜੀ ਤਾਇਨਾਤ

0
11

ਨਵੀਂ ਦਿੱਲੀ (ਨ ਜ਼ ਸ)-ਵੋਟ ਚੋਰੀ ਖਿਲਾਫ ਧਰਨਿਆਂ ਨਾਲ ਨਜਿੱਠਣ ਲਈ ਕੌਮੀ ਰਾਜਧਾਨੀ ਵਿੱਚ ਕੇਂਦਰੀ ਹਥਿਆਰਬੰਦ ਪੁਲਸ ਬਲ ਅਤੇ ਅਰਧ ਸੈਨਿਕ ਬਲ ਦੇ 26 ਹਜ਼ਾਰ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ | ਇਹ ਵੱਡੀ ਪੱਧਰ ‘ਤੇ ਲਾਮਬੰਦੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਰਾਜਧਾਨੀ ਵਿੱਚ 11,000 ਵਾਧੂ ਸੈਨਿਕਾਂ ਨੂੰ ਭੇਜਣ ਦੇ ਆਦੇਸ਼ ਤੋਂ ਬਾਅਦ ਕੀਤੀ ਗਈ ਹੈ | ਇਸ ਵਾਧੂ ਤਾਇਨਾਤੀ ਨਾਲ, ਦਿੱਲੀ ਵਿੱਚ ਕੇਂਦਰੀ ਬਲ ਦੇ ਜਵਾਨਾਂ ਦੀ ਕੁੱਲ ਗਿਣਤੀ ਲਗਪਗ 26,000 ਹੋ ਜਾਵੇਗੀ, ਜੋ ਕਿ 2020 ਵਿੱਚ ਉੱਤਰ-ਪੂਰਬੀ ਦਿੱਲੀ ਦੀ ਹਿੰਸਾ ਤੋਂ ਬਾਅਦ ਸਭ ਤੋਂ ਵੱਧ ਤਾਇਨਾਤੀਆਂ ਵਿੱਚੋਂ ਇੱਕ ਹੈ | ਘੱਟੋ-ਘੱਟ ਪੰਜ ਖਾਸ ਸਿਰਫ ਔਰਤਾਂ ਵਾਲੀਆਂ ਕੰਪਨੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਪ੍ਰਦਰਸ਼ਨਕਾਰੀਆਂ ਦਾ ਇੱਕ ਵੱਡਾ ਹਿੱਸਾ ਔਰਤਾਂ ਦਾ ਹੋਵੇਗਾ | ਜਵਾਨ ਛੱਤੀਸਗੜ੍ਹ ਅਤੇ ਜੰਮੂ-ਕਸ਼ਮੀਰ ਤੋਂ ਮੰਗਵਾਏ ਜਾ ਰਹੇ ਹਨ |