ਜਲੰਧਰ (ਗਿਆਨ ਸੈਦਪੁਰੀ)-ਭਾਰਤ ਦੇ ਮਜਦੂਰਾਂ ਦੀ ਸਿਰਮÏਰ ਜਥੇਬੰਦੀ ਏਟਕ ਦੀ ਪੰਜਾਬ ਇਕਾਈ ਦੀ ਸੂਬਾ ਕਾਨਫਰੰਸ 28 ਅਤੇ 29 ਅਕਤੂਬਰ ਨੂੰ ਕਨਵੈਨਸ਼ਨ ਸੈਂਟਰ 36 ਸੈਕਟਰ ਚੰਡੀਗੜ੍ਹ ਹੋ ਰਹੀ ਹੈ | ਏਟਕ ਪੰਜਾਬ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ ਨੇ ਦੱਸਿਆ ਕਿ ਸੂਬਾ ਕਾਨਫਰੰਸ 28 ਅਕਤੂਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ | ਇਹ 29 ਅਕਤੂਬਰ ਨੂੰ ਦੁਪਹਿਰ ਤੱਕ ਚੱਲੇਗੀ | ਕਾਨਫਰੰਸ ਨੂੰ ਏਟਕ ਦੇ ਕÏਮੀ ਜਨਰਲ ਸਕੱਤਰ ਅਮਰਜੀਤ ਕÏਰ ਅਤੇ ਕÏਮੀ ਮੀਤ ਪ੍ਰਧਾਨ ਵਿਦਿਆ ਸਾਗਰ ਗਿਰੀ ਸੰਬੋਧਨ ਕਰਨਗੇ | ਕਾਨਫਰੰਸ ਵਿੱਚ ਦੇਸ਼ ਦੇ ਸਿਆਸੀ ਹਾਲਾਤ ਅਤੇ ਮਜ਼ਦੂਰ ਵਰਗ ਨੂੰ ਦਰਪੇਸ਼ ਮਸਲਿਆਂ ਬਾਰੇ ਨਿੱਠ ਕੇ ਵਿਚਾਰ-ਚਰਚਾ ਹੋਵੇਗੀ | ਕਿਸਾਨਾਂ ਦੇ ਮਸਲੇ ਵੀ ਵਿਚਾਰੇ ਜਾਣਗੇ | ਮੁਲਾਜ਼ਮਾਂ ਦੀਆਂ ਮੰਗਾਂ ਅਤੇ ਖਾਸ ਕਰਕੇ ਡੀ ਏ ਸਬੰਧੀ ਚਰਚਾ ਕਰਕੇ ਮਤੇ ਪਾਸ ਕੀਤੇ ਜਾਣਗੇ | ਲੇਬਰ ਕੋਡ ਰੱਦ ਕਰਨ ਅਤੇ ਲੇਬਰ ਕਾਨੂੰਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਜਾਵੇਗੀ¢ਮਜ਼ਦੂਰ ਵਰਗ ਦੀ ਬਿਹਤਰੀ ਲਈ ਕਾਰਜ ਉਲੀਕੇ ਜਾਣਗੇ |
ਹੋਟਲ ‘ਚ ਗੋਲੀਬਾਰੀ, 5 ਮੌਤਾਂ
ਗੁਹਾਟੀ : ਇਕ ਸਥਾਨਕ ਹੋਟਲ ਵਿਚ ਹੋਈ ਗੋਲੀਬਾਰੀ ‘ਚ 5 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ | ਗੁਹਾਟੀ ਦੇ ਪੁਲਸ ਕਮਿਸ਼ਨਰ ਪਾਰਥ ਸਾਰਥੀ ਮਹੰਤਾ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਛੇ ਜਣਿਆਂ ਨੂੰ ਗੋਲੀਆਂ ਲੱਗੀਆਂ ਸਨ | ਇਨ੍ਹਾਂ ਵਿੱਚੋਂ ਪੰਜ ਜਣਿਆਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ, ਜਦ ਕਿ ਇੱਕ ਜ਼ਖ਼ਮੀ ਦਾ ਇਲਾਜ ਚੱਲ ਰਿਹਾ ਹੈ | ਉਨ੍ਹਾ ਦੱਸਿਆ ਕਿ ਘਟਨਾ ਵਿੱਚ ਵਰਤਿਆ ਗਿਆ 32 ਬੋਰ ਦਾ ਲਾਇਸੈਂਸੀ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ | ਮਾਮਲੇ ਦੀ ਮੁੱਢਲੀ ਜਾਂਚ ਵਿੱਚ ਹੋਟਲ ਦੇ ਪਟੇ ਦੇ ਸਮਝੌਤੇ ਨਾਲ ਜੁੜਿਆ ਜਾਇਦਾਦ ਦਾ ਵਿਵਾਦ ਸਾਹਮਣੇ ਆਇਆ ਹੈ | ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮਾਰੇ ਗਏ ਸਾਰੇ ਪੰਜ ਜਣੇ ਹੋਟਲ ਦੇ ਮਾਲਕ ਨਾਲ ਸੰਬੰਧਤ ਸਨ | ਉਨ੍ਹਾ ਕਿਹਾ ਕਿ ਠੇਕੇਦਾਰ ਨੇ ਖ਼ੁਦ ਗੋਲੀਆਂ ਚਲਾ ਕੇ ਇਨ੍ਹਾਂ ਦੀ ਹੱਤਿਆ ਕੀਤੀ | ਪੁਲਸ ਮੁਤਾਬਕ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ |
ਘੁੰਮਣ ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ | ਇਹ ਨੋਟਿਸ ਮਜੀਠੀਆ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੀ ਗਈ ਇਕ ਪੋਸਟ ਦੇ ਸੰਬੰਧ ਵਿੱਚ ਭੇਜਿਆ ਗਿਆ ਹੈ | ਘੁੰਮਣ ਨੇ ਮਜੀਠੀਆ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਪੋਸਟ ਨੂੰ 24 ਘੰਟਿਆਂ ਵਿੱਚ ਹਟਾਉਣ ਦੀ ਮੰਗ ਕੀਤੀ ਹੈ | ਇਸ ਦੇ ਨਾਲ ਹੀ ਮੰਗ ਕੀਤੀ ਗਈ ਹੈ ਕਿ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਜਾਵੇ ਅਤੇ ਭਵਿੱਖ ਵਿੱਚ ਬਿਨਾਂ ਕਿਸੇ ਤੱਥ ਦੇ ਅਜਿਹੇ ਦੋਸ਼ ਨਾ ਲਗਾਉਣ ਦਾ ਲਿਖਤੀ ਭਰੋਸਾ ਦਿੱਤਾ ਜਾਵੇ | ਉਨ੍ਹਾ ਕਿਹਾ ਕਿ ਮੰਗਾਂ ਪੂਰੀਆਂ ਨਾ ਕੀਤੇ ਜਾਣ ਉੱਤੇ ਅਪਰਾਧਕ ਕਾਰਵਾਈ ਕਰਨ ਅਤੇ ਮਾਣਹਾਨੀ ਲਈ ਭਾਰੀ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਜਾਵੇਗਾ |



