ਚੰਡੀਗੜ੍ਹ (ਗਿਆਨ ਸੈਦਪੁਰੀ)
‘’ਮਹਾਤਮਾ ਗਾਂਧੀ ਸੁਤੰਤਰਤਾ ਅੰਦੋਲਨ ਦੇ ਨਾਇਕ ਵਜੋਂ ਜਾਣੇ ਜਾਂਦੇ ਰਹੇ, ਡਾਕਟਰ ਅੰਬੇਡਕਰ ਦਲਿਤਾਂ ਦੇ ਮਸੀਹਾ ਵਜੋਂ ਪ੍ਰਸਿੱਧ ਹੋਏ, ਉਥੇ ਕਾਰਲ ਮਾਰਕਸ ਨੇ ਨਵਾਂ ਦਰਸ਼ਨ (ਫਲਸਫਾ) ਦਿੱਤਾ¢ ਉਹਨਾ ਇੱਕ ਨਵਾਂ ਸੰਸਾਰ ਪੱਧਰੀ ਸਮਾਜ ਸਿਰਜਿਆ |’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਪਾਰਟੀ ਸਿੱਖਿਆ ਵਿਭਾਗ ਦੇ ਮੈਂਬਰ ਪ੍ਰੋ: ਜੁਗਲ ਰਾਇਲੂ ਨੇ ਕੀਤਾ¢ ਉਹ ਮਾਰਕਸ, ਗਾਂਧੀ ਤੇ ਅੰਬੇਡਕਰ ਵਿਸ਼ੇ ‘ਤੇ ਇਥੇ ਚੱਲ ਰਹੇ ਕੇਂਦਰੀ ਪਾਰਟੀ ਸਕੂਲ ਨੂੰ ਸੰਬੋਧਨ ਕਰ ਰਹੇ ਸਨ¢ ਉਨ੍ਹਾ ਸਮਾਜ ‘ਤੇ ਅਮਿੱਟ ਛਾਪ ਛੱਡ ਕੇ ਗਏ ਤਿੰਨੋਂ ਮਹਾਨ ਵਿਅਕਤੀਆਂ ਦੀ ਤੁਲਨਾਤਮਿਕ ਵਿਆਖਿਆ ਕੀਤੀ¢ ਉਹਨਾ ਦੱਸਿਆ ਕਿ ਤਿੰਨੋਂ ਵਿਅਕਤੀਆਂ ਦੇ ਪੈਦਾ ਹੋਣ ਤੋਂ ਪਹਿਲਾਂ ਵੱਡੀਆਂ ਇਤਿਹਾਸਿਕ ਘਟਨਾਵਾਂ ਵਾਪਰ ਚੁੱਕੀਆਂ ਸਨ¢ ਮਾਰਕਸ ਦਾ ਜਨਮ 5 ਮਈ 1818 ਨੂੰ ਹੋਇਆ¢ ਉਸ ਤੋਂ ਪਹਿਲਾਂ ਫਰਾਂਸ ਵਿੱਚ ਕ੍ਰਾਂਤੀ ਹੁੰਦੀ ਹੈ | ਇਸੇ ਤਰ੍ਹਾਂ ਗਾਂਧੀ ਦਾ ਜਨਮ ਦੋ ਅਕਤੂਬਰ 1869 ਨੂੰ ਹੋਇਆ¢ ਉਸ ਤੋਂ ਪਹਿਲਾਂ ਦੇਸ਼ ਵਿੱਚ 1857 ਦਾ ਗ਼ਦਰ ਵਾਪਰਦਾ ਹੈ | ਇਸੇ ਤਰ੍ਹਾਂ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ¢ ਉਸ ਵਕਤ ਮੁਲਕ ਵਿੱਚ ਆਜ਼ਾਦੀ ਲਈ ਵੱਖ-ਵੱਖ ਅੰਦੋਲਨ ਕਰਵਟ ਲੈ ਰਹੇ ਸਨ¢ ਪ੍ਰੋਫੈਸਰ ਰਾਇਲੂ ਨੇ ਤਿੰਨੇ ਆਗੂਆਂ ਦੇ ਵੱਖਰੇ-ਵੱਖਰੇ ਫਲਸਫੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਰਕਸ ਦਾ ਨਜ਼ਰੀਆ ਪਦਾਰਥਵਾਦੀ, ਭੌਤਿਕਵਾਦੀ ਤੇ ਯਥਾਰਥਵਾਦੀ ਸੀ¢ ਗਾਂਧੀ ਸਨਾਤਨੀ ਹਿੰਦੂ ਧਰਮ ਦੀਆਂ ਪਰੰਪਰਾਵਾਂ ਦਾ ਪੈਰੋਕਾਰ ਸੀ | ਉਂਝ ਉਹ ਸੈਕੂਲਰ ਸੀ¢ ਡਾ. ਅੰਬੇਡਕਰ ਨਾਸਤਿਕ ਸੀ, ਬਾਅਦ ਵਿੱਚ ਉਸ ਨੇ ਬੁੱਧ ਧਰਮ ਧਾਰਨ ਕੀਤਾ¢ਮਾਰਕਸ ਦੀ ਆਰਥਿਕ ਨੀਤੀ ਸਮਾਜਵਾਦੀ ਸੀ¢ ਉਹ ਤਾ-ਜ਼ਿੰਦਗੀ ਇਸ ਗੱਲ ਲਈ ਸੰਘਰਸ਼ਸ਼ਿਤ ਰਿਹਾ ਕਿ ਮਿਹਨਤਕਸ਼ ਲੋਕਾਂ ਨੂੰ ਉਹਨਾਂ ਦੀ ਕਿਰਤ ਦਾ ਸਹੀ ਮੁੱਲ ਮਿਲੇ¢ ਗਾਂਧੀ ਪੇਂਡੂ ਵਿਕਾਸ ‘ਤੇ ਜ਼ੋਰ ਦਿੰਦੇ ਸਨ, ਪਰ ਉਹਨਾ ਦਾ ਵਿਚਾਰ ਅਸਫਲ ਰਿਹਾ¢ ਅੰਬੇਡਕਰ ਸਟੇਟ ਸੋਸ਼ਲਿਜ਼ਮ ਦੇ ਚਾਹਵਾਨ ਸਨ¢ ਉਹਨਾ ਦਾ ਇਹ ਵੀ ਅਕੀਦਾ ਸੀ ਜ਼ਮੀਨ ਦਾ ਰਾਸ਼ਟਰੀਕਰਨ ਹੋਣਾ ਚਾਹੀਦਾ ਹੈ¢ ਮਾਰਕਸ ਵਿਵਸਥਾ ਪਰਿਵਰਤਨ ਲਈ ਕ੍ਰਾਂਤੀ ਦੇ ਸਮਰਥਕ ਸਨ¢ ਗਾਂਧੀ ਸਮੇਂ ਦੇ ਹਾਲਾਤ ਨੂੰ ਸੁਧਾਰਨਾ ਚਾਹੁੰਦੇ ਸਨ¢ 1947 ਵਿੱਚ ਦੇਸ਼ ਨੂੰ ਮਿਲੀ ਆਜ਼ਾਦੀ ਉਪਰੰਤ ਗਾਂਧੀ ਦਾ ਵਿਚਾਰ ਖਤਮ ਹੋ ਗਿਆ, ਪਰ ਉਨ੍ਹਾ ਦਾ ਵਡੱਪਣ ਕਾਇਮ ਰਿਹਾ | ਭਾਰਤ ਦੇ ਸੰਵਿਧਾਨ ਦੀ ਗੱਲ ਕਰਦਿਆ ਪ੍ਰੋਫੈਸਰ ਰਾਈਲੂ ਨੇ ਕਿਹਾ ਕਿ ਇਸ ਦੀ ਵਿਸ਼ੇਸ਼ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਹਰ ਨਾਗਰਿਕ ਨੂੰ ਬਰਾਬਰਤਾ ਪ੍ਰਦਾਨ ਕਰਦਾ ਹੈ¢ ਇਸ ਦੀ ਸ਼ੁਰੂਆਤ ਹੀ ‘ਅਸੀਂ ਭਾਰਤ ਦੇ ਲੋਕ’ ਤੋਂ ਹੁੰਦੀ ਹੈ¢ ਆਰ ਐੱਸ ਐੱਸ ਨੂੰ ਇਹੀ ਗੱਲ ਹਜ਼ਮ ਨਹੀਂ ਹੁੰਦੀ¢ ਵਿਸ਼ੇ ਸੰਬੰਧੀ ਗੱਲ ਕਰਨ ਤੋਂ ਪਹਿਲਾਂ ਪ੍ਰੋਫੈਸਰ ਰਾਇਲੂ ਨੇ ਕਿਹਾ ਕਿ ਅਸੀਂ ਪਾਰਟੀ ਦਾ ਨੈਸ਼ਨਲ ਸਕੂਲ ਪੰਜਾਬ ਵਿੱਚ ਲਾ ਰਹੇ ਹਾਂ¢ ਪੰਜਾਬ ਵਿੱਚ ਸੀ ਪੀ ਆਈ ਇਨਕਲਾਬੀ ਪਾਰਟੀ ਵਜੋਂ ਜਾਣੀ ਜਾਂਦੀ ਹੈ¢ ਪੰਜਾਬ ਵਿੱਚ ਇੱਕ ਦਹਾਕੇ ਤੱਕ ਚੱਲੀ ਖੂਨੀ ਹਨੇਰੀ ਵਿੱਚ 200 ਦੇ ਕਰੀਬ ਕਮਿਊਨਿਸਟ ਆਗੂ ਸ਼ਹੀਦ ਹੋਏ¢ ਆਪਣੀ ਵਿਚਾਰਧਾਰਾ ‘ਤੇ ਸਾਬਤ ਕਦਮੀ ਰਹਿਣ ਦੀ ਇਸ ਤੋਂ ਵੱਡੀ ਮਿਸਾਲ ਹੋਰ ਕਿਧਰੇ ਮਿਲਣੀ ਮੁਸ਼ਕਲ ਹੈ¢ ਇਸ ਉਪਰੰਤ ਪ੍ਰੋਫੈਸਰ ਰਾਇਲੂ ਨੇ ਕਿਹਾ ਕਿ ਗਾਂਧੀ ਅਤੇ ਅੰਬੇਡਕਰ ਦਰਮਿਆਨ ਪ੍ਰਚਾਰੀ ਜਾਂਦੀ ਦੁਸ਼ਮਣੀ ਦੀ ਭਾਵਨਾ ਸਹੀ ਨਹੀਂ | ਇਤਿਹਾਸਿਕ ਪੂਨਾ ਪੈਕਟ ਦੇ ਹਵਾਲੇ ਨਾਲ ਪ੍ਰੋਫੈਸਰ ਰਾਇਲੂ ਨੇ ਕਿਹਾ ਕਿ ਉਸ ਵਕਤ ਕੁਝ ਖਾਸ ਪਰਿਸਥਿਤੀਆਂ ਦੇ ਉਤਪੰਨ ਹੋਣ ਨਾਲ ਗਾਂਧੀ ਅਤੇ ਅੰਬੇਡਕਰ ਦਰਮਿਆਨ ਕੁਝ ਮਤਭੇਦ ਪੈਦਾ ਹੋਏ ਨਜ਼ਰ ਆਏ ਸਨ¢ ਇਹ ਦੋਵੇਂ ਆਗੂ ਇੱਕ-ਦੂਜੇ ਦਾ ਸਤਿਕਾਰ ਕਰਦੇ ਸਨ¢





