ਮੋਗਾ : ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਵੱਲੋਂ ਕਾਮਰੇਡ ਰਣਧੀਰ ਗਿੱਲ ਦੀ ਚÏਥੀ ਬਰਸੀ ਅਤੇ ਸਮਾਜਵਾਦੀ ਅਕਤੂਬਰ ਇਨਕਲਾਬ ਦੀ 109ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਵਿਚਾਰਧਾਰਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ | ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਦੱਸਿਆ ਕਿ ਕਾਮਰੇਡ ਰਣਧੀਰ ਗਿੱਲ ਮੋਗਾ ਜ਼ਿਲ੍ਹੇ ਦੇ ਉਘੇ ਕਮਿਊਨਿਸਟ ਆਗੂ ਸਨ, ਜਿਨ੍ਹਾ ਸਾਰੀ ਉਮਰ ਮਜ਼ਦੂਰ, ਮੁਲਾਜ਼ਮਾਂ, ਕਿਸਾਨ ਅਤੇ ਦੱਬੇ-ਕੁਚਲੇ ਵਰਗਾਂ ਦੇ ਹੱਕਾਂ ਲਈ ਸੰਘਰਸ਼ ਕੀਤਾ¢ ਉਨ੍ਹਾ ਦੀ ਬਰਸੀ ਮÏਕੇ ਹਰ ਸਾਲ ਜ਼ਿਲ੍ਹਾ ਮੋਗਾ ਦੀ ਭਾਰਤੀ ਕਮਿਊਨਿਸਟ ਪਾਰਟੀ ਉਨ੍ਹਾ ਦੇ ਵਿਚਾਰਾਂ ਅਤੇ ਘਾਲਣਾਵਾਂ ਨੂੰ ਯਾਦ ਕਰਦੇ ਹੋਏ ਉਹਨਾ ਦੇ ਜੀਵਨ ਤੋਂ ਪ੍ਰੇਰਨਾ ਲੈਂਦੀ ਹੈ¢ ਉਨ੍ਹਾ ਦੱਸਿਆ ਕਿ ਉਹਨਾ ਦੀ ਯਾਦ ਵਿੱਚ 7 ਨਵੰਬਰ (ਸ਼ਨੀਵਾਰ) ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਸੈਮੀਨਾਰ ਦੇ ਰੂਪ ਵਿੱਚ ਉਹਨਾ ਨੂੰ ਯਾਦ ਕੀਤਾ ਜਾਵੇਗਾ¢’ਸਮਾਜਵਾਦ ਦੀ ਅਟੱਲਤਾ’ ਵਿਸ਼ੇ ਉਪਰ ਡਾ. ਸੁਖਦੇਵ ਸਿਰਸਾ ਅਤੇ ‘ਏ ਆਈ-ਬੁਰਜੂਆ ਵਿਕਾਸ ਦੀ ਉਤਮਤਾ ਅਤੇ ਪ੍ਰੋਲੇਤਾਰੀ ਉਥਾਨ’ ਵਿਸ਼ੇ ਉਪਰ ਜਗਰੂਪ ਵਿਸਥਾਰ ਸਹਿਤ ਆਪਣੇ ਵਿਚਾਰ ਪੇਸ਼ ਕਰਨਗੇ¢ਉਹਨਾ ਕਿਹਾ ਕਿ ਇਹ ਵਿਸ਼ੇ ਅਜਿਹੇ ਹਨ, ਜਿਨ੍ਹਾਂ ਦੀ ਸਮਝ ਹਾਸਿਲ ਕਰਕੇ ਇਹਨਾਂ ਦੀ ਰÏਸ਼ਨੀ ਵਿੱਚ ਕੰਮ ਕਰਨਾ ਅੱਜ ਦੇ ਸਮੇਂ ਦੀ ਮਹੱਤਵਪੂਰਨ ਲੋੜ ਬਣ ਚੁੱਕਾ ਹੈ¢ ਉਹਨਾ ਅਪੀਲ ਕਰਦਿਆਂ ਕਿਹਾ ਕਿ ਆਓ ਇਹਨਾਂ ਸੈਮੀਨਾਰਾਂ ਦਾ ਹਿੱਸਾ ਬਣ ਕੇ ਜਿੱਥੇ ਅਸੀਂ ਕਾਮਰੇਡ ਰਣਧੀਰ ਗਿੱਲ ਨੂੰ ਯਾਦ ਕਰੀਏ, ਉਥੇ ਇਸ ਸਮਾਜ ਨੂੰ ਬਦਲਣ ਦੀ ਸਹੀ ਸੇਧ ਹਾਸਲ ਕਰਦਿਆਂ ਲੋਕਾਈ ਲਈ ਕੰਮ ਕਰੀਏ¢
ਉਹਨਾ ਦੱਸਿਆ ਕਿ ਇਸ ਸਮੇਂ ਕਾਮਰੇਡ ਰਣਧੀਰ ਗਿੱਲ ਦੀ ਯਾਦ ਵਿੱਚ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ¢ ਇਸ ਸਾਲ ਬਲਦੇਵ ਸਿੰਘ ਸੜਕਨਾਮਾ ਉੱਘੇ ਸਾਹਿਤਕਾਰ, ਮਹਿੰਦਰ ਸਿੰਘ ਧਾਲੀਵਾਲ ਸਾਬਕਾ ਅਧਿਆਪਕ ਆਗੂ ਅਤੇ ਜਗਦੀਸ਼ ਸਿੰਘ ਚਾਹਲ ਟਰੇਡ ਯੂਨੀਅਨ ਆਗੂ ਨੂੰ ਸਨਮਾਨਤ ਕੀਤਾ ਜਾਵੇਗਾ¢ਕੁਲਦੀਪ ਭੋਲਾ ਨੇ ਸਮੂਹ ਪਾਰਟੀ ਵਰਕਰਾਂ, ਹਮਦਰਦਾਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਲੋਕਾਂ ਨੂੰ ਇਸ ਸੈਮੀਨਾਰ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ¢





