ਰਾਂਚੀ : ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ 18 ਪਹੀਆ ਟਰੱਕ ਹੇਠ ਆਉਣ ਨਾਲ ਤਿੰਨ ਬੱਚਿਆਂ ਅਤੇ ਤਿੰਨ ਅÏਰਤਾਂ ਸਮੇਤ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ |
ਇਹ ਘਟਨਾ ਵੀਰਵਾਰ ਰਾਤ ਕਰਾ ਪੁਲਸ ਥਾਣੇ ਦੀ ਹੱਦ ਅਧੀਨ ਕਰਾ-ਤੋਰਪਾ ਮੁੱਖ ਮਾਰਗ ‘ਤੇ ਵਾਪਰੀ |
ਖੂੰਟੀ ਦੇ ਐੱਸ.ਪੀ. ਰਿਸ਼ਭ ਗਰਗ ਨੇ ਮੀਡੀਆ ਨੂੰ ਦੱਸਿਆ ਕਿ ਇੱਕ ਬੇਕਾਬੂ ਤੇਜ਼ ਰਫ਼ਤਾਰ ਟਰੱਕ ਵੱਲੋਂ ਦਰੜੇ ਜਾਣ ਕਾਰਨ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ |


