ਸ਼ਿਮਲਾ : ਕਾਂਗਰਸ ਨੂੰ ਪਰਵਾਰਵਾਦ ਲਈ ਭੰਡਣ ਵਾਲੀ ਭਾਜਪਾ ਨੇ 68 ਮੈਂਬਰੀ ਹਿਮਾਚਲ ਅਸੰਬਲੀ ਲਈ ਜਿਨ੍ਹਾਂ 62 ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿਚ ਇਕ ਮੰਤਰੀ ਦਾ ਪੁੱਤਰ ਤੇ ਦੋ ਸਾਬਕਾ ਮੰਤਰੀਆਂ ਦੇ ਪੁੱੱਤਰ ਸ਼ਾਮਲ ਹਨ। ਸੂਬੇ ਵਿਚ ਗਹਿਗੱਚ ਮੁਕਾਬਲੇ ਵਿਚ ਫਸੀ ਭਾਜਪਾ ਨੇ ਯੂ-ਟਰਨ ਲੈਂਦਿਆਂ ਧਰਮਪੁਰ ਤੋਂ ਜਲ ਸ਼ਕਤੀ ਮੰਤਰੀ ਮਹਿੰਦਰ ਸਿੰਘ ਦੇ ਪੁੱਤਰ ਰਜਤ ਠਾਕੁਰ, ਜੁੱਬਲ-ਕੋਟਖਾਈ ਤੋਂ ਸਾਬਕਾ ਮੰਤਰੀ ਮਰਹੂਮ ਨਰਿੰਦਰ ਬਰਾਗਟਾ ਦੇ ਪੁੱਤਰ ਚੇਤਨ ਬਰਾਗਟਾ ਤੇ ਭੋਰੰਜ ਤੋਂ ਸਾਬਕਾ ਮੰਤਰੀ ਆਈ ਡੀ ਧੀਮਾਨ ਦੇ ਪੁੱਤਰ ਅਨਿਲ ਧੀਮਾਨ ਨੂੰ ਟਿਕਟ ਦਿੱਤੀ ਹੈ। ਉਜ ਮੰਡੀ ਤੋਂ ਉਮੀਦਵਾਰ ਬਣਾਏ ਗਏ ਅਨਿਲ ਸ਼ਰਮਾ ਵੀ ਕਾਂਗਰਸ ਦੇ ਰਾਜ ਵੇਲੇ ਕੇਂਦਰੀ ਮੰਤਰੀ ਰਹੇ ਮਰਹੂਮ ਸੁਖਰਾਮ ਦੇ ਪੁੱਤਰ ਹਨ।
ਦਿਲਚਸਪ ਗੱਲ ਹੈ ਕਿ ਨਰਿੰਦਰ ਬਰਾਗਟਾ ਦੀ ਮੌਤ ਤੋਂ ਬਾਅਦ 2021 ਦੀ ਉਪ ਚੋਣ ਵਿਚ ਚੇਤਨ ਬਰਾਗਟਾ ਨੂੰ ਪਰਵਾਰਵਾਦ ਦੇ ਆਧਾਰ ’ਤੇ ਉਮੀਦਵਾਰ ਨਹੀਂ ਬਣਾਇਆ ਗਿਆ ਸੀ। ਉਹ ਆਜ਼ਾਦ ਖੜ੍ਹਾ ਹੋ ਗਿਆ ਸੀ। ਹਾਲਾਂਕਿ ਉਹ ਹਾਰ ਗਿਆ, ਪਰ ਭਾਜਪਾ ਉਮੀਦਵਾਰ ਨੀਲਮ ਦੀ ਉਸ ਨੇ ਜ਼ਮਾਨਤ ਜ਼ਬਤ ਕਰਵਾ ਦਿੱਤੀ ਸੀ। ਮਹਿੰਦਰ ਸਿੰਘ ਪੁੱਤਰ ਰਜਤ ਤੇ ਪੁੱਤਰੀ ਵੰਦਨਾ ਗੁਲੇਰੀਆ ਨੂੰ ਟਿਕਟਾਂ ਦਿਵਾਉਣੀਆਂ ਚਾਹੁੰਦੇ ਸੀ। ਆਖਰ ਰਜਤ ਨੂੰ ਹੀ ਦਿਵਾ ਸਕੇ। ਉਮੀਦਵਾਰਾਂ ਦੇ ਨਾਂਅ ਜਿਨ੍ਹਾਂ ਨੇ ਤੈਅ ਕੀਤੇ, ਉਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ, ਜਿਹੜੇ ਗਾਂਧੀ ਪਰਵਾਰ ’ਤੇ ਹਮਲਾ ਕਰਨ ਦਾ ਕਦੇ ਮੌਕਾ ਨਹੀਂ ਖੁੰਝਾਉਦੇ। ਮੁੱਖ ਮੰਤਰੀ ਜੈ ਰਾਮ ਠਾਕੁ


