27.5 C
Jalandhar
Friday, October 18, 2024
spot_img

ਕਾਂਗਰਸ ਦਾ ਪਹਿਲਾ ਦਲਿਤ ਪ੍ਰਧਾਨ

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਮਲਿਕਅਰਜੁਨ ਖੜਗੇ ਬੁੱਧਵਾਰ ਪਾਰਟੀ ਪ੍ਰਧਾਨ ਦੀ ਚੋਣ ਜਿੱਤ ਗਏ। 24 ਸਾਲਾਂ ਬਾਅਦ ਗਾਂਧੀ ਪਰਵਾਰ ਤੋਂ ਬਾਹਰਲਾ ਕੋਈ ਨੇਤਾ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਖੜਗੇ ਪਾਰਟੀ ਦੇ ਪਹਿਲੇ ਦਲਿਤ ਪ੍ਰਧਾਨ ਬਣੇ ਹਨ। ਕੁੱਲ 9385 ਵੋਟਾਂ ਵਿਚੋਂ ਖੜਗੇ ਨੂੰ 7897 ਵੋਟਾਂ ਪਈਆਂ, ਜਦ ਕਿ ਸ਼ਸ਼ੀ ਥਰੂਰ ਨੂੰ 1072 ਵੋਟਾਂ ਪਈਆਂ। 416 ਵੋਟਾਂ ਰੱਦ ਕੀਤੀਆਂ ਗਈਆਂ। ਇਸ ਦੌਰਾਨ ਥਰੂਰ ਨੇ ਹਾਰ ਕਬੂਲ ਲਈ ਤੇ ਖੜਗੇ ਨੂੰ ਵਧਾਈ ਦਿੱਤੀ।
ਇਸ ਤੋਂ ਪਹਿਲਾਂ 2000 ਵਿਚ ਸੋਨੀਆ ਗਾਂਧੀ ਨੇ ਜਤਿੰਦਰ ਪ੍ਰਸਾਦ ਨੂੰ ਵੋਟਿੰਗ ਵਿਚ ਹਰਾਇਆ ਸੀ। ਸੋਨੀਆ ਨੂੰ 7448 ਤੇ ਪ੍ਰਸਾਦ ਨੂੰ 96 ਵੋਟਾਂ ਮਿਲੀਆਂ ਸਨ।
ਖੜਗੇ ਨੂੰ ਜੇਤੂ ਐਲਾਨੇ ਜਾਣ ਤੋਂ ਪਹਿਲਾਂ ਥਰੂਰ ਦੀ ਟੀਮ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਦੌਰਾਨ ਯੂ ਪੀ ’ਚ ਬਹੁਤ ਗੰਭੀਰ ਬੇਨੇਮੀਆਂ ਦਾ ਮੁੱਦਾ ਉਠਾਉਂਦੇ ਹੋਏ ਕਾਂਗਰਸ ਦੀ ਪ੍ਰਮੁੱਖ ਚੋਣ ਅਥਾਰਟੀ ਨੂੰ ਪੱਤਰ ਲਿਖ ਕੇ ਕਿਹਾ ਕਿ ਯੂ ਪੀ ਤੋਂ ਪਈਆਂ ਸਾਰੀਆਂ ਵੋਟਾਂ ਨੂੰ ਨਾਜਾਇਜ਼ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਟੀਮ ਨੇ ਪੰਜਾਬ ਅਤੇ ਤਿਲੰਗਾਨਾ ’ਚ ਚੋਣਾਂ ਦੌਰਾਨ ਗੰਭੀਰ ਸਮੱਸਿਆਵਾਂ ਦਾ ਮਸਲਾ ਵੀ ਚੁੱਕਿਆ।
ਭਾਰਤ ਜੋੜੋ ਯਾਤਰਾ ’ਤੇ ਨਿਕਲੇ ਰਾਹੁਲ ਗਾਂਧੀ ਨੇ ਆਂਧਰਾ ਦੇ ਅਡੋਨੀ ’ਚ ਕਿਹਾ ਕਿ ਕਾਂਗਰਸ ’ਚ ਪ੍ਰਧਾਨ ਹੀ ਸਰਵਉੱਚ ਹੈ ਅਤੇ ਨਵਾਂ ਪ੍ਰਧਾਨ ਹੀ ਫੈਸਲਾ ਕਰੇਗਾ ਕਿ ਉਨ੍ਹਾ ਨੂੰ ਪਾਰਟੀ ਵਿਚ ਕੀ ਜ਼ਿੰਮੇਦਾਰੀ ਦਿੱਤੀ ਜਾਵੇਗੀ।

Related Articles

LEAVE A REPLY

Please enter your comment!
Please enter your name here

Latest Articles