ਦਲਬਦਲੂਆਂ ’ਤੇ ਮਾਣਹਾਨੀ ਦੇ ਕੇਸ ਹੋਣ : ਮਾਨ

0
267

ਮਾਨਸਾ (ਰੀਤਵਾਲ)-ਭਗਵੰਤ ਮਾਨ ਵੀਰਵਾਰ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸਾਹੀਆ ਵੱਲੋਂ ਪਾਏ ਮਾਣਹਾਨੀ ਕੇਸ ਦੇ ਸੰਬੰਧ ’ਚ ਇਥੇ ਅਦਾਲਤ ’ਚ ਪੇਸ਼ ਹੋਏ। ਅਦਾਲਤ ਨੇ ਜ਼ਮਾਨਤ ਦੇਣ ਤੋਂ ਬਾਅਦ ਅਗਲੀ ਤਰੀਕ 5 ਦਸੰਬਰ ਪਾ ਦਿੱਤੀ। ਸੰਗਰੂਰ ਤੋਂ ਲੋਕ ਸਭਾ ਮੈਂਬਰ ਹੁੰਦਿਆਂ ਮਾਨ ਨੇ ਮਾਨਸ਼ਾਹੀਆ ’ਤੇ 10 ਕਰੋੜ ਰੁਪਏ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਅਹੁਦਾ ਲੈ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਏ ਸਨ, ਜਿਸ ’ਤੇ ਮਾਨਸ਼ਾਹੀਆ ਨੇ ਜੁਲਾਈ 2019 ਨੂੰ ਮਾਨ ਸਣੇ ਨੌਂ ਲੋਕਾਂ (ਚਾਰ ਪੱਤਰਕਾਰਾਂ ਤੇ ਚਾਰ ਸੰਪਾਦਕਾਂ) ਖਿਲਾਫ ਮਾਨਸਾ ਦੀ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਜਿਹੜੇ ਨੁਮਾਇੰਦੇ ਆਪਣੇ ਵੋਟਰਾਂ ਨੂੰ ਬਿਨਾਂ ਦੱਸੇ ਦੂਜੀ ਸਿਆਸੀ ਧਿਰ ਵਿਚ ਸ਼ਾਮਲ ਹੋ ਜਾਂਦੇ ਹਨ, ਉਨ੍ਹਾਂ ਉਪਰ ਵੀ ਲੋਕਾਂ ਵੱਲੋਂ ਮਾਣਹਾਨੀ ਦਾ ਕੇਸ ਦਰਜ ਕਰਨਾ ਬਣਦਾ ਹੈ।
ਮਾਣਹਾਨੀ ਦੇ ਕੇਸ ਹੀ ਹੁਣ ਸਭ ਤੋਂ ਵੱਧ ਸੱਚੇ-ਸੁੱਚੇ ਆਦਮੀ ਉਪਰ ਹੋਣ ਲੱਗੇ ਹਨ। ਉਨ੍ਹਾ ਕਿਹਾ ਕਿ ਕੀ ਮਾਣਹਾਨੀ ਸਿਰਫ ਲੀਡਰਾਂ ਦੀ ਹੁੰਦੀ ਹੈ, ਲੋਕਾਂ ਦੀ ਨਹੀਂ। ਨਾਜਰ ਸਿੰਘ ਨੂੰ ਡੇਢ ਲੱਖ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਸੀ ਅਤੇ ਲੋਕਾਂ ਨੂੰ ਬਿਨਾਂ ਦੱਸੇ ਉਹ ਕਾਂਗਰਸ ’ਚ ਸ਼ਾਮਲ ਹੋਏ ਸਨ, ਕੀ ਇਹ ਲੋਕਾਂ ਦੀ ਮਾਣਹਾਨੀ ਨਹੀਂ ਸੀ। ਉਨ੍ਹਾਇਹ ਵੀ ਕਿਹਾ ਕਿ ਕਾਂਗਰਸ ਦੇ ਲੀਡਰ ਪੰਜਾਬ ਦਾ ਪੈਸਾ ਹਜ਼ਮ ਕਰਕੇ ਹੁਣ ਭਾਜਪਾ ’ਚ ਰਲ ਰਹੇ ਹਨ ਤਾਂ ਕਿ ਉਨ੍ਹਾਂ ’ਤੇ ਕੋਈ ਵੀ ਕਾਰਵਾਈ ਨਾ ਹੋਵੇ।

LEAVE A REPLY

Please enter your comment!
Please enter your name here