ਡਕਾਰ ’ਤੇ ਟੈਕਸ ਖਿਲਾਫ ਮੁਜ਼ਾਹਰੇ

0
305

ਵੈਲਿੰਗਟਨ : ਨਿਊ ਜ਼ੀਲੈਂਡ ਦੇ ਕਿਸਾਨ ਗਾਵਾਂ ਵੱਲੋਂ ਡਕਾਰ ਮਾਰਨ ਅਤੇ ਗ੍ਰੀਨ ਹਾਊਸ ਗੈਸਾਂ ਛੱਡਣ ’ਤੇ ਟੈਕਸ ਲਾਉਣ ਦੀ ਸਰਕਾਰ ਦੀ ਯੋਜਨਾ ਦੇ ਵਿਰੋਧ ਵਿਚ ਸੜਕਾਂ ’ਤੇ ਉਤਰ ਆਏ। ‘ਗ੍ਰਾਊਂਡਸਵੈੱਲ ਨਿਊ ਜ਼ੀਲੈਂਡ’ ਗਰੁੱਪ ਦੇ ਸਹਿਯੋਗ ਨਾਲ ਦੇਸ਼-ਭਰ ਦੇ ਕਸਬਿਆਂ ਅਤੇ ਸ਼ਹਿਰਾਂ ਵਿਚ 50 ਤੋਂ ਵੱਧ ਥਾਵਾਂ ’ਤੇ ਮੁਜ਼ਾਹਰੇ ਕੀਤੇ ਗਏ।
ਪਿਛਲੇ ਹਫਤੇ ਸਰਕਾਰ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਆਪਣੀ ਯੋਜਨਾ ਦੇ ਹਿੱਸੇ ਵਜੋਂ ਨਵੇਂ ਖੇਤੀਬਾੜੀ ਟੈਕਸ ਦੀ ਤਜਵੀਜ਼ ਰੱਖੀ ਸੀ। ਇਸ ’ਚ ਗੋਹੇ ’ਤੇ ਟੈਕਸ ਲਾਉਣ ਦੀ ਯੋਜਨਾ ਵੀ ਸ਼ਾਮਲ ਹੈ।
ਗਾਵਾਂ ਦੇ ਡਕਾਰ ਮਾਰਨ ਨਾਲ ਮੀਥੇਨ ਗੈਸ ਨਿਕਲਦੀ ਹੈ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ। ਨਿਊ ਜ਼ੀਲੈਂਡ ’ਚ ਜ਼ਿਆਦਾਤਰ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ।

LEAVE A REPLY

Please enter your comment!
Please enter your name here