ਭਾਰਤੀ ਕੰਪਨੀਆਂ ਨੇ ਅਮਰੀਕਾ ’ਚੋਂ ਦਵਾਈਆਂ ਵਾਪਸ ਮੰਗਵਾਈਆਂ

0
311

ਨਵੀਂ ਦਿੱਲੀ : ਡਾ. ਰੈੱਡੀਜ਼ ਲੈਬਾਰਟਰੀਜ਼, ਸਿਪਲਾ ਅਤੇ ਅਰਬਿੰਦੋ ਫਾਰਮਾ ਵਰਗੀਆਂ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀਆਂ ਨੇ ਕੁਝ ਸਮੱਸਿਆਵਾਂ ਕਾਰਨ ਅਮਰੀਕੀ ਬਾਜ਼ਾਰ ਤੋਂ ਆਪਣੇ ਵੱਖ-ਵੱਖ ਉਤਪਾਦਾਂ ਨੂੰ ਵਾਪਸ ਮੰਗਵਾਉਣ ਦਾ ਫੈਸਲਾ ਕੀਤਾ ਹੈ। ਯੂਐੱਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੀ ਇੱਕ ਐਨਫੋਰਸਮੈਂਟ ਰਿਪੋਰਟ ਦੇ ਅਨੁਸਾਰ ਡਾਕਟਰ ਰੈੱਡੀਜ਼ ਲੈਬਾਰਟਰੀਜ਼ ਦੀ ਅਮਰੀਕੀ ਯੂਨਿਟ ਨੇ ‘ਵਿਟਾਮਿਨ-ਕੇ’ ਦੀ ਕਮੀ ਵਾਲੇ ਫਾਈਟੋਨੋਡੀਓਨ ਦੀਆਂ 2,838 ਸ਼ੀਸ਼ੀਆਂ ਵਾਪਸ ਮੰਗਵਾਈਆਂ ਹਨ। ਡਾ. ਰੈੱਡੀਜ਼ ਲੈਬਾਰਟਰੀਜ਼ ਅਸਫਲ ਸਥਿਰਤਾ ਨਿਰਦੇਸ਼ਾਂ ਕਾਰਨ ਆਪਣੇ ਉਤਪਾਦ ਵਾਪਸ ਮੰਗਵਾ ਰਹੀ ਹੈ। ਸਿਪਲਾ ਦੀ ਅਮਰੀਕੀ ਕੰਪਨੀ ਆਰਮ ਆਰਫਰਮੋਟੇਰੋਲ ਟਾਰਟਰੇਟ ਇਨਹੇਲੇਸਨ ਸੋਲਿਊਸ਼ਨ ਦੇ 9,041 ਡੱਬੇ ਵਾਪਸ ਮੰਗਵਾ ਰਹੀ ਹੈ। ਹੈਦਰਾਬਾਦ ਸਥਿਤ ਔਰੋਬਿੰਦੋ ਫਾਰਮਾ ਦੀ ਇਕਾਈ ਔਰੋਮੈਡਿਕ ਫਾਰਮਾ ਐੱਲ ਐੱਲ ਸੀ ‘ਟਰੇਨੈਕਸਾਮਿਕ ਐਸਿਡ ਇੰਜੈਕਸ਼ਨ’ ਦੀਆਂ 88,080 ਸ਼ੀਸ਼ੀਆਂ ਵਾਪਸ ਮੰਗਵਾ ਰਹੀ ਹੈ।

LEAVE A REPLY

Please enter your comment!
Please enter your name here