ਹਿੰਦੋਸਤਾਨੀ ਬਣਿਆ ਇੰਗਲਿਸ਼ਤਾਨ ਦਾ ਪੀ ਐੱਮ

0
281

ਲੰਡਨ : ਕੰਜ਼ਰਵੇਟਿਵ ਪਾਰਟੀ ਦਾ ਨਵਾਂ ਆਗੂ ਚੁਣੇ ਗਏ 42 ਸਾਲਾ ਰਿਸ਼ੀ ਸੂਨਕ ਨੇ ਮੰਗਲਵਾਰ ਸਮਰਾਟ ਚਾਰਲਸ ਤੀਜੇ ਵੱਲੋਂ ਸਰਕਾਰ ਬਣਾਉਣ ਦਾ ਸੱਦਾ ਦਿੱਤੇ ਜਾਣ ਦੇ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ | ਮੁਲਾਕਾਤ ਲਈ ਬਕਿੰਘਮ ਪੈਲੇਸ ਪੁੱਜੇ ਸੂਨਕ ਨੂੰ ਸਮਰਾਟ ਨੇ ਦੇਸ਼ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤਾ |
ਸੂਨਕ ਨੇ ਦੇਸ਼ਵਾਸੀਆਂ ਨੂੰ ਕਿਹਾ-ਮੈਂ ਇਸ ਦੇਸ਼ ਨੂੰ ਇਕਜੁਟ ਕਰਾਂਗਾ | ਇਹ ਮੈਂ ਸਿਰਫ ਕਹਿ ਨਹੀਂ ਰਿਹਾ ਹਾਂ, ਸਗੋਂ ਕਰਕੇ ਵੀ ਦਿਖਾਵਾਂਗਾ | ਦਿਨ-ਰਾਤ ਤੁਹਾਡੇ ਲਈ ਕੰਮ ਕਰਾਂਗਾ | ਸਿਹਤ, ਸਰਹੱਦੀ ਸੁਰੱਖਿਆ ਤੇ ਹਥਿਆਰਬੰਦ ਫੌਜਾਂ ਲਈ ਕੰਮ ਕੀਤਾ ਜਾਵੇਗਾ | ਰਾਹ ਮੁਸ਼ਕਲ ਜ਼ਰੂਰ ਹੈ, ਪਰ ਅਸੀਂ ਫਾਸਲਾ ਤੈਅ ਕਰਾਂਗੇ |
ਵੇਲੇ ਦੇ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਨੇ ਭਾਰਤ ਦੀ ਆਜ਼ਾਦੀ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਜੇ ਭਾਰਤ ਨੂੰ ਆਜ਼ਾਦ ਕੀਤਾ ਗਿਆ ਤਾਂ ਸੱਤਾ ਗੁੰਡਿਆਂ ਤੇ ਮੁਫਤਖੋਰਾਂ ਦੇ ਹੱਥ ਵਿਚ ਚਲੇ ਜਾਵੇਗੀ | ਸਾਰੇ ਭਾਰਤੀ ਆਗੂ ਬਹੁਤ ਹੀ ਕਮਜ਼ੋਰ, ਘਾਹ-ਫੂਸ ਦੇ ਪੁਤਲਿਆਂ ਵਰਗੇ ਹੋਣਗੇ | ਅੱਜ ਹਾਲਤ ਇਹ ਹੈ ਕਿ ਚਰਚਿਲ ਦੇ ਯੂ ਕੇ ਪ੍ਰਧਾਨ ਮੰਤਰੀ ਇਕ ਭਾਰਤੀ ਮੂਲ ਦਾ ਵਿਅਕਤੀ ਬਣ ਗਿਆ ਹੈ |
ਰਿਸ਼ੀ ਸੂਨਕ ਦੇ ਵਡੇਰੇ ਲਹਿੰਦੇ ਪੰਜਾਬ ਦੇ ਗੁਜਰਾਂਵਾਲਾ ਤੋਂ ਦੱਸੇ ਜਾਂਦੇ ਹਨ | ਦਾਦਾ ਕੀਨੀਆ ਚਲੇ ਗਏ ਤੇ ਦਾਦੀ ਵੀ ਦਿੱਲੀ ਤੋਂ ਉਥੇ ਚਲੇ ਗਈ ਸੀ | ਪਿਤਾ ਯਸ਼ਵੀਰ ਕੀਨੀਆ ਵਿਚ ਪੈਦਾ ਹੋਏ ਤੇ ਮਾਤਾ ਊਸ਼ਾ ਤੰਗਨਯੀਕਾ ਵਿਚ | ਪਰਵਾਰ 1960ਵਿਆਂ ਵਿਚ ਬਰਤਾਨੀਆ ਪੁੱਜ ਗਿਆ | ਸੂਨਕ ਦਾ ਜਨਮ ਸਾਊਥੈਂਪਟਨ ਵਿਚ ਹੋਇਆ |
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ-ਦੀਵਾਲੀ ਦੀ ਰਾਤ ਮਿਲੀ ਇਸ ਖਬਰ ਨੇ ਦੀਵਾਲੀ ਦੀ ਖੁਸ਼ੀ ਅਤੇ ਰੌਣਕ ਨੂੰ ਹੋਰ ਵਧਾ ਦਿੱਤਾ | ਮੇਰੇ ਅਤੇ ਪੂਰੇ ਪੰਜਾਬ ਵੱਲੋਂ ਰਿਸ਼ੀ ਸੂਨਕ ਜੀ ਨੂੰ ਯੂ ਕੇ ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ‘ਤੇ ਮੁਬਾਰਕਾਂ ਅਤੇ ਉਮੀਦ ਕਰਦਾ ਹਾਂ ਕਿ ਤੁਹਾਡੀ ਅਗਵਾਈ ‘ਚ ਯੂ ਕੇ ਅਤੇ ਪੰਜਾਬ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ |
ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਨੇ ਆਪਣੇ ਜਵਾਈ ਰਿਸ਼ੀ ਸੂਨਕ ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਾਏ ਜਾਣ ‘ਤੇ ਈਮੇਲ ਰਾਹੀਂ ਆਪਣੀ ਪਹਿਲੀ ਪ੍ਰਤੀਕਿਰਿਆ ‘ਚ ਕਿਹਾ-ਮੁਬਾਰਕਾਂ ਰਿਸ਼ੀ | ਸਾਨੂੰ ਤੁਹਾਡੇ ‘ਤੇ ਮਾਣ ਹੈ ਅਤੇ ਸਾਡੀਆਂ ਸ਼ੱੁਭਕਾਮਨਾਵਾਂ ਤੁਹਾਡੇ ਨਾਲ ਹਨ | ਆਸ ਹੈ ਤੁਸੀਂ ਬਰਤਾਨੀਆ ਦੇ ਲੋਕਾਂ ਲਈ ਸਰਵੋਤਮ ਪ੍ਰਦਰਸ਼ਨ ਕਰੋਗੇ |

LEAVE A REPLY

Please enter your comment!
Please enter your name here