16.2 C
Jalandhar
Friday, November 22, 2024
spot_img

ਤਿਰੰਗੇ ਤੇ ਖਾਲਿਸਤਾਨੀ ਝੰਡਿਆਂ ਵਾਲੇ ਭਿੜੇ

ਓਟਵਾ : ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਦੀਵਾਲੀ ਦੀ ਰਾਤ 400 ਤੋਂ 500 ਲੋਕਾਂ ਵਿਚਾਲੇ ਝੜਪ ਹੋ ਗਈ | ਇਸ ਦੌਰਾਨ ਇੱਕ ਪਾਸੇ ਤਿਰੰਗਾ ਲਹਿਰਾਇਆ ਗਿਆ, ਜਦਕਿ ਕੁਝ ਹੋਰਾਂ ਨੇ ਖਾਲਿਸਤਾਨੀ ਬੈਨਰ ਫੜੇ ਹੋਏ ਸਨ | ਟਵੀਟ ‘ਚ ਪੁਲਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਰਾਤ 9.41 ਵਜੇ ਦੇ ਕਰੀਬ ਗੋਰੇਵੇਅ ਅਤੇ ਈਟੂਡ ਡਰਾਈਵ ਦੇ ਖੇਤਰ ‘ਚ ਝੜਪ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ | ਰਿਪੋਰਟਾਂ ਮਿਲੀਆਂ ਕਿ ਲੜਾਈ ਪਾਰਕਿੰਗ ‘ਚ ਸ਼ੁਰੂ ਹੋਈ | ਪੁਲਸ ਨੇ ਕਿਹਾ ਕਿ ਲੋਕਾਂ ਦਾ ਵੱਡਾ ਇਕੱਠ ਸੀ, ਜੋ ਰੌਲਾ-ਰੱਪਾ ਪਾ ਰਿਹਾ ਸੀ, ਪਰ ਕੋਈ ਵੱਡੀ ਲੜਾਈ ਨਹੀਂ ਹੋਈ |

Related Articles

LEAVE A REPLY

Please enter your comment!
Please enter your name here

Latest Articles