22 C
Jalandhar
Thursday, November 21, 2024
spot_img

ਯੂ ਪੀ ਐੱਸ ਸੀ ਪ੍ਰੀਖਿਆ ‘ਚ ਕੁੜੀਆਂ ਨੇ ਹਾਸਲ ਕੀਤੇ ਪਹਿਲੇ ਤਿੰਨ ਸਥਾਨ

ਨਵੀਂ ਦਿੱਲੀ : ਯੂ ਪੀ ਐੱਸ ਸੀ ਨੇ ਸੋਮਵਾਰ ਸਿਵਲ ਸਰਵਿਸਿਜ਼ ਪ੍ਰੀਖਿਆ 2021 ਦਾ ਨਤੀਜਾ ਐਲਾਨ ਦਿੱਤਾ | ਇਸ ਵਾਰ 685 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ | ਸਿਖਰਲੇ ਤਿੰਨ ਸਥਾਨ ਕੁੜੀਆਂ ਨੇ ਹਾਸਲ ਕੀਤੇ | ਦਿੱਲੀ ਦੀ ਸ਼ਰੁਤੀ ਸ਼ਰਮਾ ਪਹਿਲੇ ਸਥਾਨ ‘ਤੇ ਰਹੀ | ਅੰਕਿਤਾ ਅਗਰਵਾਲ ਅਤੇ ਗਾਮਿਨੀ ਸਿੰਗਲਾ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ |
ਸ਼ਰੁਤੀ ਨੇ ਕਿਹਾ ਕਿ ਕੁਆਲੀਫਾਈ ਕਰਨ ਦਾ ਭਰੋਸਾ ਸੀ, ਪਰ ਟਾਪ ਕਰਨ ‘ਤੇ ਹੈਰਾਨੀ ਹੋਈ | ਉਹ ਇੰਡੀਅਨ ਐਡਮਨਿਸਟ੍ਰੇਟਿਵ ਸਰਵਿਸਿਜ਼ (ਆਈ ਏ ਐੱਸ) ਜੁਆਇਨ ਕਰਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ | ਸ਼ਰੁਤੀ ਨੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨਜ਼ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਤੇ ਫਿਰ ਪੋਸਟ-ਗ੍ਰੈਜੂਏਸ਼ਨ ਲਈ ਜਵਾਹਰ ਲਾਲ ਯੂਨੀਵਰਸਿਟੀ ਵਿਚ ਦਾਖਲਾ ਲਿਆ | ਪਰ ਉਥੋਂ ਹਟ ਕੇ ਦਿੱਲੀ ਯੂਨੀਵਰਸਿਟੀ ਦਾ ਦਿੱਲੀ ਸਕੂਲ ਆਫ ਇਕਨਾਮਿਕਸ ਜੁਆਇਨ ਕਰ ਲਿਆ |
ਉਸ ਨੇ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਜਾਮੀਆ ਮਿਲੀਆ ਇਸਲਾਮੀਆ ਦੀ ਰੈਜ਼ੀਡੈਂਸ਼ੀਅਲ ਕੋਚਿੰਗ ਅਕੈਡਮੀ ਤੋਂ ਕੀਤੀ | ਇਸ ਅਕੈਡਮੀ ਤੋਂ ਸ਼ਰੁਤੀ ਸਮੇਤ 23 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ |

Related Articles

LEAVE A REPLY

Please enter your comment!
Please enter your name here

Latest Articles