ਵਾਰਾਨਸੀ : ਇਥੋਂ ਦੀ ਜ਼ਿਲ੍ਹਾ ਅਦਾਲਤ ਕਾਸ਼ੀ ਵਿਸ਼ਵਨਾਥ-ਗਿਆਨਵਾਪੀ ਕੰਪਲੈਕਸ ਅੰਦਰ ਰੋਜ਼ਾਨਾ ਪੂਜਾ ਕਰਨ ਦੀ ਇਜਾਜ਼ਤ ਮੰਗਣ ਵਾਲੀਆਂ ਹਿੰਦੂ ਔਰਤਾਂ ਦੀ ਪਟੀਸ਼ਨ ‘ਤੇ ਹੁਣ ਚਾਰ ਜੁਲਾਈ ਨੂੰ ਸੁਣਵਾਈ ਕਰੇਗੀ |
ਮੁਸਲਿਮ ਪੱਖ ਨੇ ਆਪਣੀ ਦਲੀਲ ਪੇਸ਼ ਕੀਤੀ ਅਤੇ ਸੋਮਵਾਰ ਅਦਾਲਤ ਵਿਚ ਹਿੰਦੂ ਪੱਖ ਦੀ ਪਟੀਸ਼ਨ ‘ਤੇ ਆਪਣੇ ਇਤਰਾਜ਼ ਦਰਜ ਕਰਵਾਏ |