ਨਵੀਂ ਦਿੱਲੀ : ਗੁਜਰਾਤ ਅਸੰਬਲੀ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਟਾਟਾ ਤੇ ਏਅਰਬੱਸ ਤੋਂ ਮਿਲਟਰੀ ਲਈ ਟਰਾਂਸਪੋਰਟ ਜਹਾਜ਼ ਬਣਵਾਉਣ ਦਾ ਫੈਸਲਾ ਕੀਤਾ ਹੈ | ਕਿਸੇ ਪ੍ਰਾਈਵੇਟ ਕੰਪਨੀ ਵੱਲੋਂ ਮਿਲਟਰੀ ਲਈ ਟਰਾਂਸਪੋਰਟ ਜਹਾਜ਼ ਬਣਵਾਉਣ ਦਾ ਇਹ ਪਹਿਲਾ ਪ੍ਰੋਜੈਕਟ ਹੈ, ਜਿਸ ‘ਤੇ 21935 ਕਰੋੜ ਰੁਪਏ ਦੀ ਲਾਗਤ ਆਏਗੀ |
ਰੱਖਿਆ ਸਕੱਤਰ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਇਹ ਜਹਾਜ਼ ਸਿਵਲੀਅਨ ਮੰਤਵਾਂ ਲਈ ਵੀ ਵਰਤਿਆ ਜਾ ਸਕੇਗਾ | ਪਲਾਂਟ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਵਡੋਦਰਾ ਵਿਚ ਕਰਨਗੇ | ਇਥੇ ਹਜ਼ਾਰਾਂ ਲੋਕਾਂ ਨੂੰ ਨੌਕਰੀਆਂ ਦੀ ਗੱਲ ਕੀਤੀ ਜਾਵੇਗੀ |