ਮੁਹਾਲੀ : ਇੱਥੋਂ ਦੀ ਸਪੈਸ਼ਲ ਸੀ ਬੀ ਆਈ ਕੋਰਟ ਨੇ ਤਿੰਨ ਦਹਾਕੇ ਪੁਰਾਣੇ ਝੂਠੇ ਪੁਲਸ ਮੁਕਾਬਲੇ ਦੇ ਮਾਮਲੇ ‘ਚ ਵੀਰਵਾਰ ਪੰਜਾਬ ਪੁਲਸ ਦੇ ਦੋ ਅਫਸਰਾਂ ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ | ਸਜ਼ਾ ਸੋਮਵਾਰ ਸੁਣਾਈ ਜਾਵੇਗੀ | ਦੋਵਾਂ ਨੂੰ ਪੁਲਸ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ |
ਦੋ ਹੋਰ ਪੁਲਸ ਅਫਸਰਾਂ ਇੰਸਪੈਕਟਰ ਪੂਰਨ ਸਿੰਘ ਅਤੇ ਏ ਐੱਸ ਆਈ ਜਗੀਰ ਸਿੰਘ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ | ਪੁਲਸ ਦੀ ਕਹਾਣੀ ਮੁਤਾਬਕ 15 ਅਪਰੈਲ 1993 ਨੂੰ ਤਰਨ ਤਾਰਨ ਜ਼ਿਲ੍ਹੇ ਦੀ ਪੁਲਸ ਹਥਿਆਰ ਬਰਾਮਦ ਕਰਵਾਉਣ ਲਈ ਹਰਬੰਸ ਸਿੰਘ ਵਾਸੀ ਉਬੋਕੇ (ਤਰਨ ਤਾਰਨ) ਨੂੰ ਲੈ ਕੇ ਜਾ ਰਹੀ ਸੀ ਕਿ ਰਸਤੇ ‘ਚ ਦਹਿਸ਼ਤਗਰਦਾਂ ਨੇ ਪੁਲਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ | ਮੁਕਾਬਲੇ ‘ਚ ਹਰਬੰਸ ਸਿੰਘ ਅਤੇ ਇਕ ਹੋਰ ਅਣਪਛਾਤਾ ਦਹਿਸ਼ਤਗਰਦ ਮਾਰਿਆ ਗਿਆ | ਤਰਨ ਤਾਰਨ ਪੁਲਸ ਨੇ ਪੁਲਸ ਪਾਰਟੀ ‘ਤੇ ਹਮਲਾ ਕਰਨ ਦਾ ਪਰਚਾ ਦਰਜ ਕੀਤਾ ਸੀ, ਪਰ ਬਾਅਦ ‘ਚ ਹਾਈ ਕੋਰਟ ਦੇ ਹੁਕਮਾਂ ‘ਤੇ ਇਸ ਸੰਬੰਧੀ ਮਿ੍ਤਕ ਨੌਜਵਾਨ ਦੇ ਭਰਾ ਪਰਮਜੀਤ ਸਿੰਘ ਦੀ ਸ਼ਿਕਾਇਤ ‘ਤੇ ਪੁਲਸ ਅਫਸਰਾਂ ਖਿਲਾਫ਼ ਧਾਰਾ 302 ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੋਹਾਲੀ ਸਥਿਤ ਸੀ ਬੀ ਆਈ ਦੀ ਅਦਾਲਤ ‘ਚ ਚੱਲ ਰਹੀ ਸੀ |