ਨਵੀਂ ਦਿੱਲੀ : ਘਰੇਲੂ ਬਾਜ਼ਾਰ ‘ਚ ਚੀਨੀ ਦੀ ਉਪਲੱਬਧਤਾ ਬਰਕਰਾਰ ਰੱਖਣ ਦੇ ਮੱਦੇਨਜ਼ਰ ਸਰਕਾਰ ਨੇ ਇਸ ਦੇ ਨਿਰਯਾਤ ‘ਤੇ ਪਾਬੰਦੀ ਨੂੰ ਅਗਲੇ ਸਾਲ 31 ਅਕਤੂਬਰ ਤੱਕ ਵਧਾ ਦਿੱਤਾ ਹੈ |
ਚੀਨੀ ਦੀ ਬਰਾਮਦ ‘ਤੇ ਪਾਬੰਦੀ ਇਸ ਸਾਲ 31 ਅਕਤੂਬਰ ਨੂੰ ਖਤਮ ਹੋਣੀ ਸੀ, ਪਰ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ ਜੀ ਐੱਫ ਟੀ) ਨੇ ਹੁਣ ਇਸ ਨੂੰ ਇੱਕ ਸਾਲ ਲਈ ਵਧਾ ਦਿੱਤਾ ਹੈ | ਕੱਚੀ ਰਿਫਾਇੰਡ ਅਤੇ ਚਿੱਟੀ ਖੰਡ ਦੇ ਨਿਰਯਾਤ ‘ਤੇ ਲੱਗੀਆਂ ਪਾਬੰਦੀਆਂ ਨੂੰ 31 ਅਕਤੂਬਰ 2022 ਤੋਂ ਅੱਗੇ 31 ਅਕਤੂਬਰ 2023 ਜਾਂ ਫਿਰ ਅਗਲੇ ਆਦੇਸ਼ ਤੱਕ ਲਈ ਵਧਾ ਦਿੱਤਾ ਗਿਆ ਹੈ |